ਸੰਗਰੂਰ, (ਪ੍ਰਵੀਨ ਸਿੰਘ)-ਸੰਗਰੂਰ-ਬਹਾਦਰਪੁਰ ਰੋਡ ‘ਤੇ ਪੈਟਰੋਲ ਪੰਪ ਦੇ ਨਜ਼ਦੀਕ ਮੋਟਰਸਾਈਕਲ ਤੇ ਕਾਰ ਵਿਚਕਾਰ ਹੋਈ ਟੱਕਰ ਵਿੱਚ ਮੋਟਰਸਾਈਕਲ ਸਵਾਰ ਦੋਵੇਂ ਵਿਅਕਤੀਆਂ ਦੀ ਮੌਤ ਹੋ ਗਈ | ਗੁਰਜੰਟ ਸਿੰਘ ਅਤੇ ਕੁਲਦੀਪ ਸਿੰਘ ਵਾਸੀ ਕਾਂਝਲਾ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਬਰਨਾਲਾ ਸਾਈਡ ਵੱਲ ਨਿਕਲੇ ਤਾਂ ਕਾਰ ਨਾਲ ਸਿੱਧੀ ਟੱਕਰ ਹੋ ਗਈ | ਪੁਲਸ ਨੇ ਗੁਰਜੰਟ ਸਿੰਘ ਦੇ ਭਰਾ ਮੇਜਰ ਸਿੰਘ ਦੇ ਬਿਆਨ ਤਹਿਤ ਕਾਰ ਚਾਲਕ ਅਗਨੀਸ਼ ਕੁਮਾਰ ਵਾਸੀ ਸੋਲਨ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |