16.2 C
Jalandhar
Monday, December 23, 2024
spot_img

ਪਨੂੰ ਮਾਮਲੇ ’ਚ ਸਾਬਕਾ ਭਾਰਤੀ ਅਧਿਕਾਰੀ ਖਿਲਾਫ ਲੁਕਆਊਟ ਨੋਟਿਸ ਜਾਰੀ

ਨਵੀਂ ਦਿੱਲੀ : ਅਮਰੀਕਾ ਦੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐੱਫ ਬੀ ਆਈ) ਨੇ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪਨੂੰ ਦੇ ਕਤਲ ਦੀ ਕਥਿਤ ਸਾਜ਼ਿਸ਼ ਲਈ 39 ਸਾਲਾ ਸਾਬਕਾ ਭਾਰਤੀ ਪੁਲਸ ਅਫਸਰ ਵਿਕਾਸ ਯਾਦਵ ਉਰਫ ਵਿਕਾਸ ਵਿਰੁੱਧ ਲੁਕਆਊਟ ਨੋਟਿਸ ਜਾਰੀ ਕੀਤਾ ਹੈ।
ਐੱਫ ਬੀ ਆਈ ਦਾ ਕਹਿਣਾ ਹੈ ਕਿ ਯਾਦਵ ਭਾਰਤ ਵਿਚ ਰਹਿੰਦਾ ਭਾਰਤੀ ਨਾਗਰਿਕ ਹੈ ਅਤੇ ਉਸ ਨੇ ਕਤਲ ਦੀ ਸਾਜ਼ਿਸ਼ ਨੇਪਰੇ ਚਾੜ੍ਹਨ ਲਈ ਇਕ ਹੋਰ ਭਾਰਤੀ ਨਾਗਰਿਕ ਨਿਖਿਲ ਗੁਪਤਾ ਨਾਲ ‘ਅਮਾਨਤ’ ਨਾਂਅ ਵਰਤਦਿਆਂ ਗੱਲਬਾਤ ਕੀਤੀ ਸੀ। ਉਸ ਨੇ ਸਾਜ਼ਿਸ਼ ਨੇਪਰੇ ਚਾੜ੍ਹਨ ਲਈ ਗੁਪਤਾ ਨੂੰ ਸ਼ਿਕਾਰ ਦਾ ਰਿਹਾਇਸ਼ੀ ਪਤਾ, ਫੋਨ ਨੰਬਰ ਤੇ ਹੋਰ ਜਾਣਕਾਰੀਆਂ ਦਿੱਤੀਆਂ ਸਨ। ਯਾਦਵ ਤੇ ਗੁਪਤਾ ਨੇ ਕਤਲ ਕਰਨ ਵਾਲੇ ਲਈ ਨਿਊ ਯਾਰਕ ਵਿਚ 15 ਹਜ਼ਾਰ ਡਾਲਰ ਐਡਵਾਂਸ ਦੇਣ ਦਾ ਜੁਗਾੜ ਕੀਤਾ ਸੀ।
ਅਮਰੀਕਾ ਦੀ ਜ਼ਿਲ੍ਹਾ ਕੋਰਟ, ਸਦਰਨ ਡਿਸਟਿ੍ਰਕਟ ਆਫ ਨਿਊ ਯਾਰਕ ਨੇ ਉਸ ਵਿਰੁੱਧ 10 ਅਕਤੂਬਰ ਨੂੰ ਵਾਰੰਟ ਗਿ੍ਰਫਤਾਰੀ ਦਾ ਨੋਟਿਸ ਜਾਰੀ ਕੀਤਾ। ਇਸ ਤੋਂ ਪਹਿਲਾਂ ਅਮਰੀਕੀ ਮੀਡੀਆ ਨੇ ਵਿਕਾਸ ਯਾਦਵ ਦੀ ਪਛਾਣ ਵਿਕਰਮ ਯਾਦਵ ਵਜੋਂ ਦੱਸੀ ਸੀ।
ਸੰਘੀ ਵਕੀਲਾਂ ਨੇ ਦੱਸਿਆ ਕਿ ਯਾਦਵ ਕੈਬਨਿਟ ਸਕੱਤਰੇਤ ’ਚ ਕੰਮ ਕਰ ਰਿਹਾ ਸੀ, ਜਿੱਥੇ ਭਾਰਤ ਦੀ ਵਿਦੇਸ਼ੀ ਖੁਫੀਆ ਸੇਵਾ ਰਿਸਰਚ ਐਂਡ ਐਨਾਲਿਸਿਸ ਵਿੰਗ (ਰਾਅ) ਦਾ ਮੁੱਖ ਦਫਤਰ ਹੈ। ਉਹ ਉਜ ਸੀ ਆਰ ਪੀ ਐੱਫ ਦਾ ਅਧਿਕਾਰੀ ਸੀ।
ਯਾਦਵ, ਜੋ ਹੁਣ ਸਰਕਾਰੀ ਕਰਮਚਾਰੀ ਨਹੀਂ ਹੈ, ’ਤੇ ਤਿੰਨ ਦੋਸ਼ ਲਾਏ ਗਏ ਹਨ, ਜਿਸ ਵਿਚ ਭਾੜੇ ਦੇ ਅਪਰਾਧੀਆਂ ਦੀ ਮਦਦ ਨਾਲ ਕਤਲ ਦੀ ਕੋਸ਼ਿਸ਼ ਅਤੇ ਮਨੀ ਲਾਂਡਰਿੰਗ ਕਰਨ ਦੀ ਸਾਜ਼ਿਸ਼ ਸ਼ਾਮਲ ਹੈ। ਨਿਆਂ ਵਿਭਾਗ ਨੇ ਕਿਹਾ ਕਿ ਯਾਦਵ ਅਜੇ ਫਰਾਰ ਹੈ। ਉਸ ਦੇ ਨਾਲ ਇਸ ਸਾਜ਼ਿਸ਼ ਵਿਚ ਸ਼ਾਮਲ ਨਿਖਿਲ ਗੁਪਤਾ ਨੂੰ ਪਿਛਲੇ ਸਾਲ ਚੈੱਕ ਗਣਰਾਜ ਵਿਚ ਗਿ੍ਰਫਤਾਰ ਕੀਤਾ ਗਿਆ ਸੀ ਅਤੇ ਹਵਾਲਗੀ ਤੋਂ ਬਾਅਦ ਉਹ ਅਮਰੀਕੀ ਜੇਲ੍ਹ ’ਚ ਬੰਦ ਹੈ।
ਅਮਰੀਕੀ ਅਟਾਰਨੀ ਜਨਰਲ ਮੇਰਿਕ ਬੀ ਗਾਰਲੈਂਡ ਨੇ ਕਿਹਾ ਕਿ ਦੋਸ਼ ਦਰਸਾਉਂਦੇ ਹਨ ਕਿ ਨਿਆਂ ਵਿਭਾਗ ਅਮਰੀਕੀਆਂ ਨੂੰ ਨਿਸ਼ਾਨਾ ਬਣਾਉਣ ਅਤੇ ਉਨ੍ਹਾਂ ਨੂੰ ਖਤਰੇ ਵਿਚ ਪਾਉਣ ਤੇ ਹਰ ਅਮਰੀਕੀ ਨਾਗਰਿਕ ਦੇ ਅਧਿਕਾਰਾਂ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਨੂੰ ਬਰਦਾਸ਼ਤ ਨਹੀਂ ਕਰੇਗਾ। ਐੱਫ ਬੀ ਆਈ ਅਧਿਕਾਰੀ ਕਿ੍ਰਸਟੋਫਰ ਨੇ ਕਿਹਾ ਕਿ ਦੋਸ਼ੀ ਇਕ ਭਾਰਤੀ ਸਰਕਾਰੀ ਕਰਮਚਾਰੀ ਹੈ, ਉਸ ਨੇ ਕਥਿਤ ਤੌਰ ’ਤੇ ਇਕ ਅਪਰਾਧਕ ਸਹਿਯੋਗੀ ਨਾਲ ਮਿਲ ਕੇ ਸਾਜ਼ਿਸ਼ ਰਚੀ।
ਇਸ ਮਾਮਲੇ ਸੰਬੰਧੀ ਅਮਰੀਕਾ ਦੇ ਦੋਸ਼ਾਂ ਤੋਂ ਬਾਅਦ ਭਾਰਤ ਨੇ ਮਾਮਲੇ ਦੀ ਜਾਂਚ ਲਈ ਇਕ ਕਮੇਟੀ ਗਠਿਤ ਕੀਤੀ ਸੀ। ਅਮਰੀਕਾ ਨੇ ਇਸ ਮਾਮਲੇ ਸੰਬੰਧੀ ਭਾਰਤ ਤੋਂ ਸਹਿਯੋਗ ਦੀ ਆਸ ਜਤਾਈ ਹੈ।
ਵਿਦੇਸ਼ ਮੰਤਰਾਲਾ ਦੇ ਬੁਲਾਰੇ ਮੈਥਯੂ ਮਿਲਰ ਨੇ ਬੁੱਧਵਾਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀਅਸੀਂ ਸਹਿਯੋਗ ਤੋਂ ਸੰਤੁਸ਼ਟ ਹਾਂ। ਇਹ ਇੱਕ ਨਿਰੰਤਰ ਪ੍ਰਕਿਰਿਆ ਹੈ, ਅਸੀਂ ਇਸ ’ਤੇ ਉਨ੍ਹਾਂ ਨਾਲ ਕੰਮ ਕਰਨਾ ਜਾਰੀ ਰੱਖ ਰਹੇ ਹਾਂ, ਪਰ ਅਸੀਂ ਸਹਿਯੋਗ ਦੀ ਸ਼ਲਾਘਾ ਕਰਦੇ ਹਾਂ।

Related Articles

Latest Articles