ਚੰਡੀਗੜ੍ਹ : ਝੋਨੇ ਦੀ ਸੁਸਤ ਖਰੀਦ ਖਿਲਾਫ ਪ੍ਰੋਟੈੱਸਟ ਕਰ ਰਹੇ ਸੰਯੁਕਤ ਕਿਸਾਨ ਮੋਰਚਾ, ਰਾਈਸ ਮਿਲਰਜ਼ ਤੇ ਆੜ੍ਹਤੀਆਂ ਦੇ ਕਈ ਆਗੂਆਂ ਨੂੰ ਪੁਲਸ ਨੇ ਸ਼ੁੱਕਰਵਾਰ ਚੰਡੀਗੜ੍ਹ ਵੜਨ ਤੋਂ ਪਹਿਲਾਂ ਮੁਹਾਲੀ ਜ਼ਿਲ੍ਹੇ ’ਚ ਗਿ੍ਰਫਤਾਰ ਕਰ ਲਿਆ। ਤਾਂ ਵੀ ਕੁਝ ਆਗੂ ਸੈਕਟਰ 35 ਦੇ ਕਿਸਾਨ ਭਵਨ ਤੱਕ ਪੁੱਜਣ ਵਿਚ ਸਫਲ ਰਹੇ। ਜਿਹੜੇ ਕਿਸਾਨ ਭਵਨ ਪੁੱਜ ਗਏ, ਉਨ੍ਹਾਂ ਨੂੰ ਰੈਪਿਡ ਐਕਸ਼ਨ ਫੋਰਸ ਨੇ ਬਾਹਰ ਨਹੀਂ ਨਿਕਲਣ ਦਿੱਤਾ।
ਇਸੇ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਸਾਨ ਆਗੂਆਂ ਨੂੰ ਸ਼ਨੀਵਾਰ ਸ਼ਾਮ ਚਾਰ ਵਜੇ ਗੱਲਬਾਤ ਦਾ ਸੱਦਾ ਦਿੱਤਾ ਹੈ। ਕਿਸਾਨ ਆਗੂਆਂ ਨੇ ਕਿਹਾ ਹੈ ਕਿ ਉਹ ਮੁੱਖ ਮੰਤਰੀ ਨਾਲ ਗੱਲਬਾਤ ਕਰਨਗੇ ਅਤੇ ਨਤੀਜਾ ਨਾ ਨਿਕਲਣ ’ਤੇ ਕਿਸਾਨ ਭਵਨ ਨੂੰ ਪ੍ਰੋਟੈੱਸਟ ਦਾ ਕੇਂਦਰ ਬਣਾਉਣਗੇ। ਆਗੂਆਂ ਨੇ ਕਿਹਾ ਕਿ ਚੰਡੀਗੜ੍ਹ ਵੱਲ ਆ ਰਹੇ ਕਿਸਾਨਾਂ ਨੂੰ ਕਈ ਥਾਂਵਾਂ ’ਤੇ ਰੋਕਿਆ ਗਿਆ।