ਚੰਡੀਗੜ੍ਹ : ਸਾਬਕਾ ਕਾਂਗਰਸੀ ਵਿਧਾਇਕ ਦਲਬੀਰ ਗੋਲਡੀ ਨੇ ਕਿਹਾ ਹੈ ਕਿ ਕਾਂਗਰਸ ਟਿਕਟ ਦੇਵੇਗੀ ਤਾਂ ਉਹ 2027 ’ਚ ਧੂਰੀ ਤੋਂ ਹੀ ਚੋਣ ਲੜਣਗੇ। ਇਕ ਨਿੱਜੀ ਚੈਨਲ ਨਾਲ ਗੱਲਬਾਤ ’ਚ ਉਨ੍ਹਾ ਕਿਹਾਮੈਂ ਕਈ ਮਹੀਨਿਆਂ ਤੋਂ ਸਾਰੀਆਂ ਪਾਰਟੀਆਂ ਤੋਂ ਦੂਰੀ ਬਣਾਈ ਹੋਈ ਹੈ। 2027 ’ਚ ਮੈਨੂੰ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਚੋਣ ਲੜਨੀ ਪਈ ਤਾਂ ਮੈਂ ਜ਼ਰੂਰ ਲੜਾਂਗਾ। ਗੋਲਡੀ ਨੂੰ ਮਈ ’ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਾਂਗਰਸ ਤੋਂ ਆਮ ਆਦਮੀ ਪਾਰਟੀ ’ਚ ਸ਼ਾਮਲ ਕੀਤਾ ਸੀ। ਉਹ ਪਹਿਲੀ ਵਾਰ ਕਾਂਗਰਸ ਉਮੀਦਵਾਰ ਵਜੋਂ 2017 ’ਚ ਧੂਰੀ ਤੋਂ ਜਿੱਤੇ ਸਨ। ਉਨ੍ਹਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 2838 ਵੋਟਾਂ ਨਾਲ ਹਰਾਇਆ ਸੀ। 2022 ਦੀਆਂ ਚੋਣਾਂ ’ਚ ਮੁੱਖ ਮੰਤਰੀ ਭਗਵੰਤ ਮਾਨ ਤੋਂ ਵੱਡੇ ਫਰਕ ਨਾਲ ਹਾਰ ਗਏ ਸਨ।