ਅੰਮਿ੍ਰਤਸਰ : ਬਿਆਸ ਨੇੜੇ ਭਿੰਡਰ ਪਿੰਡ ’ਚ ਬੁੱਧਵਾਰ ਮੁਕਾਬਲੇ ’ਚ ਬਦਨਾਮ ਗੈਂਗਸਟਰ ਗੁਰਸ਼ਰਨ ਸਿੰਘ ਵਾਸੀ ਹਰੀਕੇ ਮਾਰਿਆ ਗਿਆ, ਜਦਕਿ ਉਸ ਦਾ ਦੂਜਾ ਸਾਥੀ ਪਾਰਸ ਫਰਾਰ ਹੋ ਗਿਆ। ਇਹ ਵਿਦੇਸ਼ ਰਹਿੰਦੇ ਲਖਬੀਰ ਲੰਡਾ ਲਈ ਕੰਮ ਕਰਦੇ ਸਨ।
ਇਨ੍ਹਾਂ ਦੀ 23 ਅਕਤੂਬਰ ਨੂੰ ਮਾਰੇ ਗਏ ਗੁਰਦੇਵ ਸਿੰਘ ਉਰਫ ਗੋਖਾ ਸਰਪੰਚ ਦੇ ਕਤਲ ਕੇਸ ’ਚ ਭਾਲ ਸੀ। ਜਦੋਂ ਪੁਲਸ ਪਾਰਟੀ ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਹਥਿਆਰ ਬਰਾਮਦ ਕਰਨ ਲਈ ਮੌਕੇ ’ਤੇ ਲੈ ਕੇ ਆਈ ਤਾਂ ਅਚਾਨਕ ਦੋਵੇਂ ਗੈਂਗਸਟਰਾਂ ਨੇ ਪੁਲਸ ਮੁਲਾਜ਼ਮਾਂ ਨੂੰ ਧੱਕਾ ਦੇ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਭੱਜਦੇ ਹੋਏ ਦੋਵਾਂ ਨੇ ਨੇੜੇ ਦੀਆਂ ਝਾੜੀਆਂ ’ਚੋਂ ਆਪਣੇ ਹਥਿਆਰ ਕੱਢ ਲਏ ਤੇ ਪੁਲਸ ’ਤੇ ਫਾਇਰਿੰਗ ਕਰ ਦਿੱਤੀ। ਜਵਾਬੀ ਕਾਰਵਾਈ ’ਚ ਗੁਰਸ਼ਰਨ ਜ਼ਖਮੀ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ।