ਜਲੰਧਰ : ਪੰਜਾਬ ’ਚ 15, 16 ਤੇ 17 ਨਵੰਬਰ ਨੂੰ ਛੁੱਟੀਆਂ ਰਹਿਣਗੀਆਂ। ਤਿੰਨੋਂ ਦਿਨ ਸਾਰੇ ਸਕੂਲ-ਕਾਲਜ ਤੇ ਸਰਕਾਰੀ ਦਫਤਰ ਬੰਦ ਰਹਿਣਗੇ। 15 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ, 16 ਨਵੰਬਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਵਸ ਤੇ 17 ਨਵੰਬਰ ਨੂੰ ਐਤਵਾਰ ਹੈ।
ਸੰਘਰਸ਼ਸ਼ੀਲ ਕਿਸਾਨ ਸ਼ਹੀਦ
ਸ਼ੰਭੂ ਬਾਰਡਰ (ਪਟਿਆਲਾ) : ਸ਼ੰਭੂ ਬਾਰਡਰ ’ਤੇ ਕਿਸਾਨ ਮੋਰਚੇ ’ਚ ਹਿੱਸਾ ਲੈ ਰਹੇ 70 ਸਾਲਾ ਕਿਸਾਨ ਬਲਵਿੰਦਰ ਸਿੰਘ ਦੀ ਸ਼ਨਿੱਚਰਵਾਰ ਤੜਕੇ ਮੌਤ ਹੋ ਗਈ ਹੈ। ਉਹ ਸੰਧੂ ਪੱਤੀ ਮੋਗਾ ਦਾ ਰਹਿਣ ਵਾਲਾ ਸੀ। ਹਾਈ ਬਲੱਡ ਪ੍ਰੈਸ਼ਰ ਕਾਰਨ ਉਸ ਨੂੰ 31 ਅਕਤੂਬਰ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਦਾਖਲ ਕਰਵਾਇਆ ਗਿਆ ਸੀ। ਪਹਿਲੀ ਨਵੰਬਰ ਨੂੰ ਪੀ ਜੀ ਆਈ ਰੈਫਰ ਕਰਨਾ ਪਿਆ, ਜਿੱਥੇ ਉਸ ਦੀ ਮੌਤ ਹੋ ਗਈ।