14.2 C
Jalandhar
Monday, December 23, 2024
spot_img

ਗੁਰਪਤਵੰਤ ਪਨੂੰ ਦੀ ਕੋਠੀ ‘ਤੇ ਤਿਰੰਗਾ

ਚੰਡੀਗੜ੍ਹ : ਹਰ ਘਰ ਤਿਰੰਗਾ ਮੁਹਿੰਮ ਤਹਿਤ ਚੰਡੀਗੜ੍ਹ ਦੇ ਸੈਕਟਰ 15 ਸਥਿਤ ਗੁਰਪਤਵੰਤ ਪਨੂੰ ਦੇ ਘਰ ‘ਤੇ ਵੀਰਵਾਰ ਤਿਰੰਗਾ ਲਗਾਇਆ ਗਿਆ | ਪਾਬੰਦੀਸੁਦਾ ਸੰਗਠਨ ਸਿਖਸ ਫਾਰ ਜਸਟਿਸ (ਐੱਸ ਐੱਫ ਜੇ) ਦੇ ਬਾਨੀ ਪਨੂੰ ਨੇ ਲੋਕਾਂ ਨੂੰ ਆਜ਼ਾਦੀ ਦਿਹਾੜੇ ‘ਤੇ ਮੁੱਖ ਥਾਵਾਂ ‘ਤੇ ਖਾਲਿਸਤਾਨੀ ਝੰਡਾ ਲਗਾਉਣ ਦੀ ਅਪੀਲ ਕੀਤੀ ਸੀ | ਪਨੂੰ ਨੇ ਖਾਲਿਸਤਾਨੀ ਝੰਡਾ ਲਹਿਰਾਉਣ ਲਈ ਨਕਦ ਇਨਾਮ ਤੋਂ ਇਲਾਵਾ ਵਿਦੇਸ਼ਾਂ ਵਿਚ ਨੌਕਰੀ ਦੀ ਪੇਸ਼ਕਸ਼ ਵੀ ਕੀਤੀ ਹੈ | ਲੁਧਿਆਣਾ ਤੋਂ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਨੇ ਪਨੂੰ ਦੇ ਗੇਟ ‘ਤੇ ਤਿਰੰਗਾ ਝੰਡਾ ਲਾਇਆ | ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਹਾਲ ਹੀ ਵਿਚ ਸਿੱਖ ਨੌਜਵਾਨਾਂ ਨੂੰ ਪਨੂੰ ਵੱਲੋਂ ਕੀਤੀ ਅਪੀਲ ਤੋਂ ਦੂਰ ਰਹਿਣ ਲਈ ਕਿਹਾ ਸੀ |

Related Articles

LEAVE A REPLY

Please enter your comment!
Please enter your name here

Latest Articles