ਬਠਿੰਡਾ : ਮੰਡੀ ਕਿਲਿਆਂਵਾਲੀ ’ਚ ਬੁੱਧਵਾਰ ਬਾਅਦ ਦੁਪਹਿਰ ਕਰੀਬ ਦੋ ਵਜੇ ਮਹਿੰਦੀ ਬਣਾਉਣ ਦੀ ਰਘੂਕੁਲ ਖਾਦੀ ਗ੍ਰਾਮ ਉਦਯੋਗ ਵਾਟਿਕਾ ਫੈਕਟਰੀ ’ਚ ਜ਼ੋਰਦਾਰ ਧਮਾਕੇ ਨਾਲ ਅੱਗ ਲੱਗ ਗਈ, ਜਿਸ ਕਾਰਨ ਤਿੰਨ ਮੁਲਾਜ਼ਮ ਔਰਤਾਂ ਗੰਭੀਰ ਰੂਪ ਵਿਚ ਝੁਲਸ ਗਈਆਂ, ਜਿਨ੍ਹਾਂ ਨੂੰ ਏਮਜ਼ ਬਠਿੰਡਾ ਵਿਖੇ ਇਲਾਜ ਲਈ ਲਿਆਂਦਾ ਗਿਆ ਹੈ। ਹਾਦਸਾ ਬੱਸ ਸਟੈਂਡ ਦੇ ਸਾਹਮਣੇ ਡਾਕਖਾਨੇ ਵਾਲੀ ਗਲੀ ’ਚ ਸਥਿਤ ਫੈਕਟਰੀ ਅੰਦਰ ਮਹਿੰਦੀ ਮਿਕਸਿੰਗ ਯੂਨਿਟ ਵਿਚ ਵਾਪਰਿਆ। ਫੈਕਟਰੀ ’ਚ ਡੇਢ ਦਰਜਨ ਤੋਂ ਪਰਵਾਸੀ ਮਜ਼ਦੂਰ ਔਰਤਾਂ ਕੰਮ ਕਰਦੀਆਂ ਹਨ।