ਕੈਨੇਡਾ ਲਈ 10 ਸਾਲ ਵਾਲਾ ਵੀਜ਼ਾ ਬੰਦ

0
117

ਓਟਵਾ : ਜੇ ਕੋਈ ਕੈਨੇਡਾ ਜਾਣ ਦਾ ਕੋਈ ਠੋਸ ਕਾਰਨ ਨਹੀਂ ਦਿੰਦਾ ਤਾਂ ਉਸ ਨੂੰ ਵਿਜ਼ਟਰ ਵੀਜ਼ਾ ਨਹੀਂ ਮਿਲੇਗਾ। ਹੁਣ ਕੰਮ ਦੇ ਦਿਨਾਂ ਦੀ ਗਿਣਤੀ ਦੇ ਹਿਸਾਬ ਨਾਲ ਵੀਜ਼ਾ ਦਿੱਤਾ ਜਾਵੇਗਾ। ਦਰਅਸਲ ਲੋਕ ਵਿਜ਼ਟਰ ਵੀਜ਼ੇ ਨੂੰ ਵਰਕ ਵੀਜ਼ਾ ’ਚ ਬਦਲ ਕੇ ਪੈਸੇ ਲਈ ਕੰਮ ਕਰਦੇ ਸਨ, ਜਿਸ ਕਾਰਨ ਕੈਨੇਡੀਅਨ ਸਰਕਾਰ ਨੇ ਇਹ ਫੈਸਲਾ ਲਿਆ ਹੈ। ਕੈਨੇਡਾ ਸਰਕਾਰ ਨੇ ਮਲਟੀਪਲ-ਐਂਟਰੀ ਵੀਜ਼ਾ ਜਾਰੀ ਕਰਨ ਦੀ ਪ੍ਰਥਾ ਤੋਂ ਹਟ ਕੇ ਆਪਣੀ ਵੀਜ਼ਾ ਨੀਤੀ ’ਚ ਸੋਧ ਕੀਤੀ ਹੈ ਅਤੇ ਹੁਣ 10 ਸਾਲ ਤੱਕ ਦੀ ਮਿਆਦ ਵਾਲਾ ਟੂਰਿਸਟ ਵੀਜ਼ਾ ਜਾਰੀ ਨਹੀਂ ਕੀਤਾ ਜਾਵੇਗਾ। ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਇਮੀਗ੍ਰੇਸ਼ਨ ਅਫਸਰ ਫੈਸਲਾ ਲੈਣਗੇ ਕਿ ਸਿੰਗਲ-ਐਂਟਰੀ ਜਾਂ ਮਲਟੀਪਲ-ਐਂਟਰੀ ਵੀਜ਼ਾ ਜਾਰੀ ਕਰਨਾ ਹੈ ਕਿ ਨਹੀਂ ਤੇ ਜੇ ਕਰਨਾ ਹੈ ਤਾਂ ਕਿੰਨੀ ਮਿਆਦ ਲਈ। ਇਸ ਤੋਂ ਪਹਿਲਾਂ, ਮਲਟੀਪਲ-ਐਂਟਰੀ ਵੀਜ਼ਾ ਧਾਰਕ ਵੀਜ਼ੇ ਦੀ ਮਿਆਦ ਦੇ ਅੰਦਰ ਜਿੰਨੀ ਵਾਰ ਲੋੜ ਹੋਵੇ, ਕਿਸੇ ਵੀ ਦੇਸ਼ ਤੋਂ ਕੈਨੇਡਾ ’ਚ ਦਾਖਲ ਹੋ ਸਕਦਾ ਸੀ। ਇਸ ਦੀ ਵੱਧ ਤੋਂ ਵੱਧ ਮਿਆਦ 10 ਸਾਲਾਂ ਤੱਕ ਜਾਂ ਯਾਤਰਾ ਦਸਤਾਵੇਜ਼ ਜਾਂ ਬਾਇਓਮੈਟਿ੍ਰਕਸ ਦੀ ਮਿਆਦ ਖਤਮ ਹੋਣ ਤੱਕ ਸੀ।
ਇਸੇ ਦੌਰਾਨ ਬਰੈਂਪਟਨ ਦੇ ਹਿੰਦੂ ਸਭਾ ਮੰਦਰ ’ਚ ਖਾਲਿਸਤਾਨੀ ਝੰਡਿਆਂ ਸਮੇਤ ਪ੍ਰਦਰਸ਼ਨਕਾਰੀਆਂ ਅਤੇ ਲੋਕਾਂ ਵਿਚਕਾਰ ਝੜਪਾਂ ਤੋਂ ਬਾਅਦ ਟੋਰਾਂਟੋ ’ਚ ਭਾਰਤ ਦੇ ਕੌਂਸਲੇਟ ਜਨਰਲ ਨੇ ਕਈ ਕੌਂਸਲਰ ਕੈਂਪਾਂ ਨੂੰ ਰੱਦ ਕਰ ਦਿੱਤਾ ਹੈ।