ਗੋਲਡੀ ਵੱਲੋਂ ਅੰਮਿ੍ਰਤਾ ਵੜਿੰਗ ਦੇ ਹੱਕ ’ਚ ਪ੍ਰਚਾਰ

0
172

ਸ੍ਰੀ ਮੁਕਤਸਰ ਸਾਹਿਬ : ਧੂਰੀ ਦੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ, ਜੋ ਨਾਰਾਜ਼ ਹੋ ਕੇ ‘ਆਪ’ ਛੱਡ ਚੁੱਕੇ ਹਨ, ਨੇ ਮੰਗਲਵਾਰ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਪਿੰਡ ਦੌਲਾ ’ਚ ਕਾਂਗਰਸ ਉਮੀਦਵਾਰ ਅੰਮਿ੍ਰਤਾ ਵੜਿੰਗ ਦੇ ਚੋਣ ਪ੍ਰਚਾਰ ਵਿੱਚ ਹਿੱਸਾ ਲਿਆ। ਗੋਲਡੀ ਕਾਂਗਰਸ ਛੱਡ ਕੇ ‘ਆਪ’ ’ਚ ਸ਼ਾਮਲ ਹੋ ਗਏ ਸਨ। ਉਸ ਦੌਰਾਨ ਗੋਲਡੀ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਖਿਲਾਫ ਕਾਫੀ ਕੁਝ ਬੋਲਿਆ ਸੀ। ਬਰਨਾਲਾ ਤੋਂ ਜ਼ਿਮਨੀ ਚੋਣ ਲਈ ਗੋਲਡੀ ‘ਆਪ’ ਦੀ ਟਿਕਟ ਦੇ ਦਾਅਵੇਦਾਰ ਸੀ, ਪਰ ਟਿਕਟ ਨਾ ਮਿਲਣ ’ਤੇ ਆਮ ਆਦਮੀ ਪਾਰਟੀ ਛੱਡ ਦਿੱਤੀ। ਇਸ ਪਿੱਛੋਂ ਗੋਲਡੀ ਨੇ ਬਿਆਨ ਦਿੱਤਾ ਕਿ ਉਹ 2027 ’ਚ ਕਾਂਗਰਸ ਦੀ ਤਰਫੋਂ ਧੂਰੀ ਤੋਂ ਚੋਣ ਲੜਨੀ ਚਾਹੁੰਣਗੇ। ਇਸ ਬਿਆਨ ਤੋਂ ਬਾਅਦ ਬਾਜਵਾ ਨੇ ਕਿਹਾ ਸੀ ਕਿ ਗੋਲਡੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਪਾਈ ਜੱਫੀ ਦਾ ਆਨੰਦ ਲੈਣਾ ਚਾਹੀਦਾ ਹੈ। ਕਾਂਗਰਸ ’ਚ ਉਸ ਲਈ ਕੋਈ ਥਾਂ ਨਹੀਂ ਹੈ। ਰਾਜਾ ਵੜਿੰਗ ਨਾਲ ਪ੍ਰਚਾਰ ਕਰਨ ਤੋਂ ਬਾਅਦ ਸਿਆਸੀ ਚਰਚਾ ਸ਼ੁਰੂ ਹੋ ਗਈ ਹੈ ਕਿ ਗੋਲਡੀ ਜਲਦ ਹੀ ਕਾਂਗਰਸ ’ਚ ਵਾਪਸੀ ਕਰ ਸਕਦੇ ਹਨ।