ਮੁੱਲਾਂਪੁਰ ਦਾਖਾ (ਮੈਲਡੇ)
ਪਾਵਰਕਾਮ ਪੈਨਸ਼ਨਰਜ਼ ਯੂਨੀਅਨ ਪੰਜਾਬ (ਰਜਿ.) ਦੇ ਅਜਲਾਸ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਪ੍ਰਧਾਨ ਰਾਧੇ ਸ਼ਿਆਮ, ਜਨਰਲ ਸਕੱਤਰ ਅਮਰੀਕ ਸਿੰਘ ਮਸੀਤਾਂ, ਸੀਨੀਅਰ ਮੀਤ ਪ੍ਰਧਾਨ ਚਮਕੌਰ ਸਿੰਘ ਬਰਮੀ ਤੇ ਐਕਟਿੰਗ ਜਨਰਲ ਸਕੱਤਰ ਨਰਿੰਦਰ ਬੱਲ ਨੇ ਸਟੇਟ ਕਮੇਟੀ ਦੀ ਵਰਚੂਅਲ ਮੀਟਿੰਗ ਕੀਤੀ। ਜਨਰਲ ਸਕੱਤਰ ਅਮਰੀਕ ਸਿੰਘ ਮਸੀਤਾਂ ਨੇ ਦੱਸਿਆ ਕਿ ਪਾਵਰਕਾਮ ਐਂਡ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਪੰਜਾਬ ਸੰਬੰਧਤ ਏਟਕ ਦਾ ਸੂਬਾਈ ਡੈਲੀਗੇਟ ਅਜਲਾਸ 13-14 ਨਵੰਬਰ ਨੂੰ ਠਾਕੁਰ ਪੈਲੇਸ ਵੇਰਕਾ, ਅੰਮਿ੍ਰਤਸਰ ਵਿਖੇ ਹੋ ਰਿਹਾ ਹੈ। ਉਨ੍ਹਾ ਕਿਹਾ ਕਿ ਇਸ ਸੰੰਬੰਧੀ ਪ੍ਰਬੰਧ ਮੁੱਖ ਤੌਰ ’ਤੇ ਨਰਿੰਦਰ ਬੱਲ ਐਕਟਿੰਗ ਜਨਰਲ ਸਕੱਤਰ ਦੀ ਦੇਖ-ਰੇਖ ਹੇਠ ਹੋ ਰਿਹਾ ਹੈ। ਸਾਰੇ ਪ੍ਰਬੰਧ ਜਿਵੇਂ ਰਿਹਾਇਸ਼, ਖਾਣੇ ਦਾ, ਟਰਾਂਸਪੋਰਟ ਦਾ ਮੁਕੰਮਲ ਹੋ ਗਏ ਹਨ। ਅਜਲਾਸ ਅੰਦਰ ਪੂਰੇ ਪੰਜਾਬ ਤੋਂ ਵੱਡੀ ਗਿਣਤੀ ’ਚ ਡੈਲੀਗੇਟ/ ਕਵਰਿੰਗ ਡੈਲੀਗੇਟ ਸ਼ਮੂਲੀਅਤ ਕਰਨਗੇ। ਡੈਲੀਗੇਟ ਅਜਲਾਸ ਨੂੰ ਸਟੇਟ ਆਗੂਆਂ ਤੋਂ ਸਿਵਾਏ ਪੰਜਾਬ ਏਟਕ ਦੇ ਪ੍ਰਧਾਨ ਬੰਤ ਸਿੰਘ ਬਰਾੜ, ਐਕਟਿੰਗ ਪ੍ਰਧਾਨ ਸੁਖਦੇਵ ਸ਼ਰਮਾ, ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ, ਐਕਟਿੰਗ ਜਨਰਲ ਸਕੱਤਰ ਅਮਰਜੀਤ ਸਿੰਘ ਆਸਲ, ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਸਲਾਹਕਾਰ ਜਗਰੂਪ ਸਿੰਘ, ਹਰਭਜਨ ਸਿੰਘ ਤੇ ਭਰਾਤਰੀ ਜਥੇਬੰਦੀਆਂ ਦੇ ਆਗੂ ਵੀ ਸੰਬੋਧਨ ਕਰਨਗੇ। ਅਜਲਾਸ ਅੰਦਰ ਜਿੱਥੇ ਪਿਛਲੇ ਸਮੇਂ ਦਾ ਰੀਵਿਊ ਕੀਤਾ ਜਾਵੇਗਾ, ਉੱਥੇ ਆਉਣ ਵਾਲੇ ਸਮੇਂ ਲਈ ਵੀ ਸੰਘਰਸ਼ ਪ੍ਰੋਗਰਾਮ ਉਲੀਕਿਆ ਜਾਵੇਗਾ। ਅੰਤ ’ਚ ਆਉਣ ਵਾਲੇ ਸਮੇਂ ਲਈ ਨਵੀਂ ਕਮੇਟੀ ਦਾ ਗਠਨ ਵੀ ਕੀਤਾ ਜਾਵੇਗਾ। ਡੈਲੀਗੇਟ ਅਜਲਾਸ ਅਟੈਂਡ ਕਰਨ ਲਈ ਸਬ-ਅਰਬਨ ਸਰਕਲ ਲੁਧਿਆਣਾ ਵੱਲੋਂ ਪੂਰੀ ਤਿਆਰੀ ਕਰ ਲਈ ਗਈ ਹੈ। ਐੱਸ ਪੀ ਸਿੰਘ ਭੁਮੱਦੀ ਸਟੇਟ ਸਕੱਤਰ ਨੇ ਦੱਸਿਆ ਕਿ ਸਬ-ਅਰਬਨ ਸਰਕਲ ਲੁਧਿਆਣਾ ਤੋਂ ਵੱਖ-ਵੱਖ ਡਵੀਜ਼ਨਾਂ ਰਾਏਕੋਟ, ਜਗਰਾਉ, ਲਲਤੋਂ ਤੇ ਅੱਡਾ ਦਾਖਾ ਤੋਂ ਚੁਣੇ ਗਏ 11 ਡੈਲੀਗੇਟ 4 ਕਵਰਿੰਗ ਡੈਲੀਗੇਟ ਦੇ ਨਾਲ-ਨਾਲ ਸਟੇਟ ਆਗੂ ਐੱਸ ਪੀ ਸਿੰਘ ਭੁਮੱਦੀ, ਬਲਬੀਰ ਸਿੰਘ ਮਾਨ ਸਮੇਤ ਕੁਲ 20 ਸਾਥੀ ਹਿੱਸਾ ਲੈਣਗੇ।