ਚੰਡੀਗੜ੍ਹ : ਵਧ ਰਹੇ ਪ੍ਰਦੂਸ਼ਣ ਦੇ ਪੱਧਰ ਨੇ ਬੁੱਧਵਾਰ ਹਰਿਆਣਾ ਅਤੇ ਪੰਜਾਬ ਦੇ ਨਾਲ-ਨਾਲ ਸਭ ਤੋਂ ਵੱਧ ਦਰਖੱਤਾਂ ਲਈ ਜਾਣੇ ਜਾਂਦੇ ਸਿਟੀ ਬਿਊਟੀਫੁਲ ਚੰਡੀਗੜ੍ਹ ਦੀ ਹਾਲਤ ਵੀ ਖਰਾਬ ਕਰ ਦਿੱਤੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਮੀਰ ਐਪ ਮੁਤਾਬਕ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਦਾ ਏਅਰ ਕੁਆਲਿਟੀ ਇੰਡੈਕਸ (ਏ ਕਿਊ ਆਈ) 375 ਦਰਜ ਕੀਤਾ ਗਿਆ, ਜੋ ਕਿ ‘ਬਹੁਤ ਮਾੜੀ’ ਸ਼੍ਰੇਣੀ ਨੂੰ ਦਰਸਾਉਦਾ ਹੈ। ਇਹ ਐਪ ਹਰ ਘੰਟੇ ਅਪਡੇਟ ਪ੍ਰਦਾਨ ਕਰਦਾ ਹੈ। ਚੰਡੀਗੜ੍ਹ ਨਾਲੋਂ ਲੁਧਿਆਣਾ ਦੀ ਸਥਿਤੀ 212 ਨਾਲ ਬਿਹਤਰ ਸੀ।
ਹਰਿਆਣਾ ਦਾ ਭਿਵਾਨੀ ਸ਼ਹਿਰ 358 ਏ ਕਿਊ ਆਈ ਨਾਲ ਸਭ ਤੋਂ ਵੱਧ ਪ੍ਰਭਾਵਤ ਹੋਇਆ। ਪਾਣੀਪਤ ਏ ਕਿਊ ਆਈ 336, ਸੋਨੀਪਤ ਅਤੇ ਚਰਖੀ ਦਾਦਰੀ ’ਚ 322, ਜੀਂਦ ’ਚ 313, ਰੋਹਤਕ ’ਚ 275, ਗੁਰੂਗ੍ਰਾਮ ’ਚ 273, ਪੰਚਕੂਲਾ ’ਚ 266, ਬਹਾਦਰਗੜ੍ਹ ’ਚ 258, ਕੁਰੂਕਸ਼ੇਤਰ ’ਚ 248 ਅਤੇ ਯਮੁਨਾਨਗਰ ’ਚ 248 ਸੀ। ਪੰਜਾਬ ਦੇ ਮੰਡੀ ਗੋਬਿੰਦਗੜ੍ਹ ’ਚ 308, ਅੰਮਿ੍ਰਤਸਰ ’ਚ 270, ਪਟਿਆਲਾ ’ਚ 258, ਜਲੰਧਰ ’ਚ 229 ਅਤੇ ਰੂਪਨਗਰ ’ਚ 191 ਦਰਜ ਕੀਤਾ ਗਿਆ। 0-50 ਦੇ ਵਿਚਕਾਰ ਨੂੰ ਚੰਗਾ, 51-100 ਨੂੰ ਸੰਤੋਖਜਨਕ, 201 ਨੂੰ ਮਾੜਾ, 301-400 ਨੂੰ ਬਹੁਤ ਮਾੜਾ, 401-450 ਨੂੰ ਗੰਭੀਰ ਅਤੇ 450 ਤੋਂ ਵੱਧ ਨੂੰ ਅੱਤ-ਗੰਭੀਰ ਪੱਧਰ ਮੰਨਿਆ ਜਾਂਦਾ ਹੈ।





