15.7 C
Jalandhar
Thursday, November 21, 2024
spot_img

ਘੁਸਪੈਠ ਖਿਲਾਫ ਪਠਾਨਕੋਟ ਵੱਲ ਅਲਰਟ

ਪਠਾਨਕੋਟ : ਕੌਮਾਂਤਰੀ ਸਰਹੱਦ ਨਾਲ ਲੱਗਦਾ ਬਮਿਆਲ ਖੇਤਰ ਇਸ ਵੇਲੇ ਬਹੁਤ ਸੰਵੇਦਨਸ਼ੀਲ ਹੈ। ਪਾਕਿਸਤਾਨ ਦੀ ਦਹਿਸ਼ਤਗਰਦ ਜਥੇਬੰਦੀ ਜੈਸ਼ ਏ ਮੁਹੰਮਦ ਸੰਘਣੀ ਧੰੁਦ ਦਾ ਫਾਇਦਾ ਉਠਾ ਕੇ ਦਹਿਸ਼ਤਗਰਦਾਂ ਦੀ ਪੰਜਾਬ ’ਚ ਘੁਸਪੈਠ ਕਰਵਾਉਣ ਲਈ ਮੌਕੇ ਦੀ ਭਾਲ ’ਚ ਹੈ।
2016 ’ਚ ਵੀ ਪਾਕਿਸਤਾਨ ਦੀ ਤਰਫੋਂ ਇਸ ਖੇਤਰ ਰਾਹੀਂ ਜੈਸ਼ ਏ ਮੁਹੰਮਦ ਦੇ ਦਹਿਸ਼ਤਗਰਦ ਦਾਖਲ ਹੋਏ ਸਨ, ਜੋ ਪਠਾਨਕੋਟ ਏਅਰਬੇਸ ਅੰਦਰ ਪੁੱਜਣ ’ਚ ਕਾਮਯਾਬ ਹੋ ਗਏ ਸਨ। ਭਾਰਤ ਦੀ ਸੂਹੀਆ ਏਜੰਸੀ ਮੁਤਾਬਕ ਜੈਸ਼ ਏ ਮੁਹੰਮਦ ਦੇ 4-5 ਦਹਿਸ਼ਤਗਰਦ ਇਸ ਇਲਾਕੇ ’ਚ ਘੁਸਪੈਠ ਕਰਨ ਦੀ ਤਾਕ ’ਚ ਹਨ।
ਇਹ ਜਾਣਕਾਰੀ ਮਿਲਣ ਤੋਂ ਬਾਅਦ ਪਠਾਨਕੋਟ ਜ਼ਿਲ੍ਹੇ ’ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸਰਹੱਦੀ ਖੇਤਰ ਅੰਦਰ ਲੱਗੇ ਨਾਕਿਆਂ ’ਤੇ ਸੁਰੱਖਿਆ ਦਸਤਿਆਂ ਦੀ ਨਫਰੀ ਵਧਾ ਦਿੱਤੀ ਗਈ ਹੈ।
ਥਾਣਾ ਨਰੋਟ ਜੈਮਲ ਸਿੰਘ ਦੇ ਮੁਖੀ ਅੰਗਰੇਜ਼ ਸਿੰਘ ਨੇ ਕਿਹਾ ਕਿ ਪੁਲਸ ਜਵਾਨਾਂ ਤੇ ਕਮਾਂਡੋਜ਼ ਵੱਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।

Related Articles

Latest Articles