ਅੰਮਿ੍ਰਤਸਰ18 ਨਵੰਬਰ ਨੂੰ 12 ਵਜੇ ਕਿ੍ਰਸ਼ਨਾ ਮੰਦਰ ਨਰੈਣਗੜ੍ਹ, ਛੇਹਰਟਾ ਵਿਖੇ ਕਾਮਰੇਡ ਸਤਪਾਲ ਡਾਂਗ, ਕਾਮਰੇਡ ਵਿਮਲਾ ਡਾਂਗ, ਕਾਮਰੇਡ ਪਰਦੁਮਨ ਸਿੰਘ ਅਤੇ ਅੰਮਿ੍ਰਤਸਰ ਸ਼ਹਿਰ ਦੇ ਕਮਿਊਨਿਸਟ ਪਾਰਟੀ ਦੇ ਵਿਛੜੇ ਆਗੂਆਂ ਦਾ ਯਾਦਗਾਰੀ ਸਮਾਗਮ ਹੈ। ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਵਿਸ਼ੇਸ਼ ਰੂਪ ਵਿਚ ਪਹੁੰਚ ਰਹੇ ਹਨ ਉਹਨਾ ਤੋਂ ਇਲਾਵਾ ਹੋਰ ਵੀ ਆਗੂ ਆਪਣੇ ਵਿਚਾਰ ਪ੍ਰਗਟ ਕਰਨਗੇ। ਸਮਾਗਮ ਵਿੱਚ ਵਿਛੜੇ ਆਗੂਆਂ ਨੂੰ ਯਾਦ ਕਰਦਿਆਂ ਦੇਸ਼ ਦੇ ਮੌਜੂਦਾ ਹਾਲਾਤ ਉਪਰ ਵੀ ਚਰਚਾ ਕੀਤੀ ਜਾਵੇਗੀ।




