ਮਨੀਪੁਰ ਦੀ ਥਾਂ ਮੋਦੀ ਮੁੜ ਵਿਦੇਸ਼ ’ਚ : ਕਾਂਗਰਸ

0
133

ਨਵੀਂ ਦਿੱਲੀ: ਕਾਂਗਰਸ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਨੀਪੁਰ ਦਾ ਦੌਰਾ ਕਰਨ ਦੀ ਜਗ੍ਹਾ ਮੁੜ ਵਿਦੇਸ਼ ਚਲੇ ਗਏ ਹਨ। ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਕਿਹਾਅਗਲੇ ਤਿੰਨ ਦਿਨਾਂ ਤੱਕ ਅਸੀਂ ਪ੍ਰਧਾਨ ਮੰਤਰੀ ਦੇ ਝੂਠੇ ਪ੍ਰਚਾਰ ਤੋਂ ਬਚੇ ਰਹਾਂਗੇ, ਪਰ ਮੋਦੀ ਜੀ ਲਗਾਤਾਰ ਉਸ ਅਸ਼ਾਂਤ ਸੂਬੇ ਮਨੀਪੁਰ ਦਾ ਦੌਰਾ ਕਰਨ ਤੋਂ ਇਨਕਾਰ ਕਿਉਂ ਕਰ ਰਹੇ ਹਨ, ਜਿੱਥੋਂ ਦੇ ਲੋਕ ਮਈ 2023 ਤੋਂ ਦੁੱਖ ਝੱਲਣ ਲਈ ਮਜਬੂਰ ਹਨ।