ਮੁਹਾਲੀ : ਚੰਡੀਗੜ੍ਹ ਯੂਨੀਵਰਸਿਟੀ ’ਚ ਵਿਦੇਸ਼ੀ ਵਿਦਿਆਰਥੀ ਨੇ ਪੁਲਸ ਚੌਕੀ ’ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਸ ਨੇ ਆਪਣੀ ਬੈਚਮੇਟ ਤਨਜਾਨੀਆ ਦੀ ਵਿਦਿਆਰਥਣ ਨੂਰੂ ਮਾਰੀ ਦਾ ਕਥਿਤ ਤੌਰ ’ਤੇ ਕਤਲ ਕੀਤਾ ਸੀ, ਜਿਸ ਕਾਰਨ ਉਸ ਨੂੰ ਗਿ੍ਰਫਤਾਰ ਕੀਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਜ਼ਾਂਬੀਆ ਦੇ 24 ਸਾਲਾ ਸੇਵੀਅਰ ਚਿਕੋਪੇਲਾ ਨੂੰ ਗਿ੍ਰਫਤਾਰ ਕੀਤਾ ਗਿਆ ਸੀ, ਜਿਸ ਨੇ ਕਥਿਤ ਤੌਰ ’ਤੇ ਬੁੱਧਵਾਰ ਖਰੜ ਵਿਖੇ ਸੰਨੀ ਐਨਕਲੇਵ ਪੁਲਸ ਚੌਕੀ ਵਿਚ ਕਸਟਡੀ ਦੌਰਾਨ ਆਪਣੇ ਆਪ ਨੂੰ ਫਾਹਾ ਲਗਾ ਲਿਆ। ਉਸ ਨੇ ਕਥਿਤ ਤੌਰ ’ਤੇ ਚੌਕੀ ਅੰਦਰਲੀ ਜੇਲ੍ਹ ਦੀ ਜਾਲੀ ਨਾਲ ਪਤਲੀ ਨਾਈਲੋਨ ਰੱਸੀ ਦੀ ਵਰਤੋਂ ਕਰਕੇ ਆਤਮਹੱਤਿਆ ਕੀਤੀ। ਪੁਲਸ ਨੇ ਉਸ ਨੂੰ 12.10 ਵਜੇ ਦੇ ਕਰੀਬ ਖਰੜ ਦੇ ਸਿਵਲ ਹਸਪਤਾਲ ਪਹੁੰਚਾਇਆ. ਜਿੱਥੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ ਗਿਆ।