ਨਵੀਂ ਦਿੱਲੀ : ਉਤਰ ਪ੍ਰਦੇਸ਼ ਦੀਆਂ 9 ਵਿਧਾਨ ਸਭਾ ਸੀਟਾਂ ’ਤੇ ਹੋਈ ਉਪ ਚੋਣ ’ਚ ਭਾਜਪਾ ਨੇ 9 ’ਚੋਂ 7 ਸੀਟਾਂ ’ਤੇ ਜਿੱਤ ਹਾਸਲ ਕੀਤੀ, ਜਦਕਿ ਦੋ ਸੀਟਾਂ ’ਤੇ ਸਮਾਜਵਾਦੀ ਪਾਰਟੀ ਦੀ ਜਿੱਤ ਹੋਈ। ਐੱਨ ਡੀ ਏ ਦੀ ਸਹਿਯੋਗੀ ਆਰ ਐੱਲ ਡੀ ਮੀਰਾਪੁਰ ਸੀਟ ਤੋਂ ਚੋਣ ਲੜ ਰਹੀ ਸੀ, ਜਿੱਥੋਂ ਉਸ ਨੂੰ ਜਿੱਤ ਹਾਸਲ ਹੋਈ। ਬਾਕੀ 8 ਸੀਟਾਂ ’ਤੇ ਭਾਜਪਾ ਲੜ ਰਹੀ ਸੀ। ਉਥੇ ਹੀ ‘ਇੰਡੀਆ’ ਗਠਜੋੜ ਵੱਲੋਂ ਸਾਰੀਆਂ 9 ਸੀਟਾਂ ’ਤੇ ਸਪਾ ਲੜ ਰਹੀ ਸੀ। ਉਤਰ ਪ੍ਰਦੇਸ਼ ਦੀ ਕੁੰਦਰਕੀ ਵਿਧਾਨ ਸਭਾ ਸੀਟ ’ਤੇ 62 ਫੀਸਦੀ ਮੁਸਲਿਮ ਵੋਟਰ ਹਨ, ਪਰ ਇੱਥੇ ਭਾਜਪਾ ਨੂੰ 130,000 ਤੋਂ ਵੀ ਵੱਧ ਵੋਟਾਂ ਨਾਲ ਜਿੱਤ ਹਾਸਲ ਹੋਈ।


