ਵਾਇਨਾਡ : ਕਾਂਗਰਸ ਨੇਤਾ ਪਿ੍ਰਅੰਕਾ ਗਾਂਧੀ ਵਾਡਰਾ ਨੇ ਸ਼ਨੀਵਾਰ ਵਾਇਨਾਡ ਲੋਕ ਸਭਾ ਉਪ ਚੋਣ ਜਿੱਤ ਲਈ, ਜੋ ਉਨ੍ਹਾ ਦੀ ਪਹਿਲੀ ਚੋਣ ਜਿੱਤ ਹੈ। ਉਨ੍ਹਾ ਇਸ ਸਾਲ ਦੀ ਸ਼ੁਰੂਆਤ ’ਚ 2024 ਦੀਆਂ ਲੋਕ ਸਭਾ ਚੋਣਾਂ ’ਚ ਆਪਣੇ ਭਰਾ ਰਾਹੁਲ ਗਾਂਧੀ ਵੱਲੋਂ ਹਾਸਲ ਕੀਤੇ ਗਏ ਵੋਟਾਂ ਦੇ ਫਰਕ ਨੂੰ ਪਾਰ ਕਰ ਲਿਆ। ਵਾਇਨਾਡ ’ਚ ਪਿ੍ਰਅੰਕਾ ਗਾਂਧੀ 4 ਲੱਖ ਤੋਂ ਵੱਧ ਵੱਡੇ ਫਰਕ ਨਾਲ ਜਿੱਤੀ। ਇਸ ਤੋਂ ਬਾਅਦ ਪਿ੍ਰਅੰਕਾ ਨੇ ‘ਐੱਕਸ’ ’ਤੇ ਟਵੀਟ ਕਰਦੇ ਹੋਏ ਲਿਖਿਆਵਾਇਨਾਡ ਦੀਆਂ ਮੇਰੀਆਂ ਪਿਆਰੀਆਂ ਭੈਣਾਂ ਅਤੇ ਭਰਾ, ਤੁਸੀਂ ਮੇਰੇ ’ਤੇ ਜੋ ਭਰੋਸਾ ਪ੍ਰਗਟਾਇਆ, ਉਸ ਲਈ ਮੈਂ ਕੋਟਿਨ ਕੋਟ ਧੰਨਵਾਦੀ ਹਾਂ। ਮੈਂ ਇਹ ਪੱਕਾ ਕਰੂੰਗੀ ਕਿ ਸਮੇਂ ਦੇ ਨਾਲ ਤੁਸੀਂ ਇਹ ਮਹਿਸੂਸ ਕਰੋਗੇ ਕਿ ਇਹ ਜਿੱਤ ਤੁਹਾਡੀ ਆਪਣੀ ਜਿੱਤ ਹੈ ਅਤੇ ਜਿਸ ਵਿਅਕਤੀ ਨੂੰ ਤੁਸੀਂ ਆਪਣੀ ਅਗਵਾਈ ਕਰਨ ਲਈ ਚੁਣਿਆ ਹੈ, ਉਹ ਤੁਹਾਡੀਆਂ ਆਸ਼ਾਵਾਂ ਤੇ ਸੁਪਨਿਆਂ ਨੂੰ ਸਮਝਦਾ ਅਤੇ ਤੁਹਾਡੇ ਲਈ ਲੜਦਾ ਹੈ। ਪਿ੍ਰਅੰਕਾ ਨੇ ਲਿਖਿਆ ਕਿ ਮੈਨੂੰ ਇਹ ਸਨਮਾਨ ਦੇਣ ਲਈ ਵਾਇਨਾਡ ਵਾਸੀਆਂ ਨੂੰ ਧੰਨਵਾਦ ਅਤੇ ਇਸ ਤੋਂ ਵੱਧ ਤੁਸੀਂ ਮੈਨੂੰ ਜੋ ਪਿਆਰ ਦਿੱਤਾ, ਉਸ ਲਈ ਧੰਨਵਾਦ।



