ਮੁੰਬਈ : ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ’ਚ ਮਸ਼ਹੂਰ ਅਦਾਕਾਰਾ ਸਵਰਾ ਭਾਸਕਰ ਦੇ ਪਤੀ ਫਹਾਦ ਅਹਿਮਦ ਮੁੰਬਈ ਉਪ ਨਗਰ ਜ਼ਿਲ੍ਹੇ ਦੀ ਅਣੂਸ਼ਕਤੀ ਨਗਰ ਵਿਧਾਨ ਸਭਾ ਸੀਟ ’ਤੇ ਐਨ ਸੀ ਪੀ ਨੇਤਾ ਨਵਾਬ ਮਲਿਕ ਦੀ ਬੇਟੀ ਸਨਾ ਮਲਿਕ ਖਿਲਾਫ਼ ਚੋਣ ਲੜ ਰਹੇ ਸਨ। ਫਹਾਦ ਅਹਿਮਦ ਆਪਣੇ ਵਿਰੋਧੀ ਐੱਨ ਸੀ ਪੀ ਉਮੀਦਵਾਰ ਸਨਾ ਮਲਿਕ ਤੋਂ ਹਾਰ ਗਏ। ਇਸ ਹਾਰ ਤੋਂ ਬਾਅਦ ਸਵਰਾ ਭਾਸਕਰ ਨੇ ਆਪਣੇ ਪਤੀ ਦੀ ਹਾਰ ਤੋਂ ਬਾਅਦ ਈ ਵੀ ਐੱਮ ’ਤੇ ਸਵਾਲ ਉਠਾਏ ਹਨ। ਨਾਲ ਹੀ ਚੋਣ ਕਮਿਸ਼ਨ ਤੋਂ ਜਵਾਬ ਵੀ ਮੰਗਿਆ। ਅਸਲ ’ਚ ਫਹਾਦ ਅਹਿਮਦ ਦੇ ਹਾਰਨ ਤੋਂ ਬਾਅਦ ਸਵਰਾ ਭਾਸਕਰ ਨੇ ‘ਐੱਕਸ’ ’ਤੇ ਟਵੀਟ ਕਰਦੇ ਲਿਖਿਆ ਕਿ ਪੂਰਾ ਦਿਨ ਵੋਟ ਹੋਣ ਦੇ ਬਾਵਜੂਦ ਈ ਵੀ ਐੱਮ ਮਸ਼ੀਨ 99 ਫੀਸਦੀ ਕਿਸ ਤਰ੍ਹਾਂ ਚਾਰਜ ਹੋ ਸਕਦੀ ਹੈ? ਇਲੈਕਸ਼ਨ ਕਮਿਸ਼ਨ ਜਵਾਬ ਦੇਵੇ। ਅਣੂਸ਼ਕਤੀ ਨਗਰ ਵਿਧਾਨ ਸਭਾ ’ਚ ਜਦੋਂ ਹੀ 99 ਫੀਸਦੀ ਚਾਰਜ ਮਸ਼ੀਨ ਖੋਲ੍ਹੀ, ਉਸ ’ਚੋਂ ਐੱਨ ਸੀ ਪੀ ਨੂੰ ਵੋਟ ਮਿਲਣ ਲੱਗੇ, ਇਹ ਕਿਸ ਤਰ੍ਹਾਂ ਹੋ ਗਿਆ।



