ਧਮਾਕੇ ਨਾਲ ਜਵਾਨ ਜ਼ਖਮੀ

0
128

ਸੁਕਮਾ (ਛੱਤੀਸਗੜ੍ਹ) : ਨਕਸਲੀਆਂ ਨੇ ਰਾਏਗੁਡਾਮ ਅਤੇ ਤੁਮਾਲਪਾੜ ਦਰਮਿਆਨ ਆਈ ਈ ਡੀ ਧਮਾਕਾ ਕੀਤਾ, ਜਿਸ ਨਾਲ ਇਕ ਜਵਾਨ ਜ਼ਖਮੀ ਹੋ ਗਿਆ। ਇਸ ਤੋਂ ਦੋ ਦਿਨ ਪਹਿਲਾਂ ਸੁਕਮਾ ਜ਼ਿਲ੍ਹੇ ’ਚ ਮੁਕਾਬਲੇ ’ਚ ਦਸ ਨਕਸਲੀ ਮਾਰੇ ਗਏ ਸਨ।

ਪੰਤ 27 ਕਰੋੜ ’ਚ ਵਿਕਿਆ
ਜੇਦਾਹ (ਸਾਊਦੀ ਅਰਬ)-ਭਾਰਤੀ ਕਿ੍ਰਕਟ ਟੀਮ ਦਾ ਵਿਕਟਕੀਪਰ ਰਿਸ਼ਭ ਪੰਤ ਇੰਡੀਅਨ ਪ੍ਰੀਮੀਅਰ ਲੀਗ ਦੇ ਇਤਿਹਾਸ ’ਚ ਸਭ ਤੋਂ ਮਹਿੰਗਾ ਖਿਡਾਰੀ ਬਣ ਗਿਆ ਹੈ। ਲਖਨਊ ਸੁਪਰ ਜਾਇੰਟਸ ਨੇ ਉਸ ’ਤੇ 27 ਕਰੋੜ ਰੁਪਏ ਦੀ ਬੋਲੀ ਲਾਈ, ਜਦਕਿ ਪੰਜਾਬ ਕਿੰਗਜ਼ ਨੇ ਕੇ ਕੇ ਆਰ ਨੂੰ ਇਸ ਸਾਲ ਖਿਤਾਬ ਦਿਵਾਉਣ ਵਾਲੇ ਕਪਤਾਨ ਸ਼੍ਰੇਅਸ ਅਈਅਰ ਨੂੰ 26.75 ਕਰੋੜ ਰੁਪਏ ’ਚ ਖਰੀਦਿਆ। ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਪੰਜਾਬ ਕਿੰਗਜ਼ ਨੇ 18 ਕਰੋੜ ਰੁਪਏ ’ਚ ਖਰੀਦਿਆ। ਦਿੱਲੀ ਕੈਪੀਟਲਜ਼ ਨੇ ਸਟਾਰਕ ’ਤੇ 11.75 ਕਰੋੜ ਰੁਪਏ ਦੀ ਬੋਲੀ ਲਾਈ।