ਬੁਢਲਾਡਾ (ਅਸ਼ੋਕ ਲਾਕੜਾ)
ਕੇਂਦਰ ਦੀ ਮੋਦੀ ਸਰਕਾਰ ਦੀ ਧੱਕੇਸ਼ਾਹੀ ਤੇ ਨਫ਼ਰਤ ਦੇਸ਼ ਦੀ ਧਰਮ ਨਿਰਪੱਖਤਾ ਤੇ ਘੱਟ ਗਿਣਤੀਆਂ, ਦਲਿਤਾਂ ਨੂੰ ਖਤਰੇ ਵੱਲ ਧੱਕ ਰਹੀ ਹੈ, ਕਿਉਕਿ ਦੇਸ਼ ਵਿੱਚ ਵਧ ਰਹੀਂ ਭੁੱਖਮਰੀ, ਬੇਰੁਜ਼ਗਾਰੀ, ਭਿ੍ਰਸ਼ਟਾਚਾਰ, ਨਸ਼ਿਆਂ ਦੀ ਲਾਹਨਤ ਹਰ ਵਰਗ ਨੂੰ ਸਤਾ ਰਹੀ ਹੈ। ਕਰਜ਼ੇ ਦੀ ਪੰਡ ਕਿਸਾਨਾਂ, ਮਜ਼ਦੂਰਾਂ ਤੇ ਛੋਟੇ ਕਾਰੋਬਾਰੀਆਂ ਨੂੰ ਖੁਦਕੁਸ਼ੀ ਲਈ ਮਜਬੂਰ ਕਰ ਰਹੀ ਹੈ, ਪ੍ਰੰਤੂ ਮੋਦੀ ਸਰਕਾਰ ਨੇ ਇਹਨਾਂ ਲੋਕ ਮੁੱਦਿਆਂ ’ਤੇ ਕੋਈ ਦਿਲਚਸਪੀ ਨਹੀਂ ਦਿਖਾਈ, ਉਲਟਾ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਧਾਰਮਕ ਪੱਤਾ ਖੇਡਿਆ ਜਾ ਰਿਹਾ ਹੈ, ਜਿਸ ਨੂੰ ਗੰਭੀਰਤਾ ਨਾਲ ਲੈਂਦਿਆਂ ਸੀ ਪੀ ਆਈ ਲੰਮੇ ਸਮੇਂ ਤੋਂ ਲੋਕ ਮੁੱਦਿਆਂ ’ਤੇ ਲੜ ਰਹੀ ਹੈ, ਜਿਸ ਦੀ ਮਜ਼ਬੂਤੀ ਲਈ ਅਤੇ ਪਾਰਟੀ ਦੀ 100 ਵੀਂ ਵਰੇ੍ਹਗੰਢ ਮੌਕੇ ਮਾਨਸਾ ਵਿਖੇ 30 ਦਸੰਬਰ ਨੂੰ ਹੋ ਰਹੀ ਵਿਸ਼ਾਲ ਰਾਜਸੀ ਰੈਲੀ ਵਿੱਚ ਪੁੱਜਣ ਦੀ ਅਪੀਲ ਕੀਤੀ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਸਬ-ਡਵੀਜ਼ਨ ਬੁਢਲਾਡਾ ਦੀ ਜਨਰਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।ਸਾਥੀ ਅਰਸ਼ੀ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੀ ਪੀ ਆਈ ਦੀ 100 ਵੀਂ ਵਰੇ੍ਹਗੰਢ ਨੂੰ ਸਮਰਪਿਤ ਪਾਰਟੀ ਦਾ 25 ਵਾਂ ਮਹਾਂ-ਸੰਮੇਲਨ ਚੰਡੀਗੜ੍ਹ ਵਿੱਚ ਹੋਣ ਜਾ ਰਿਹਾ ਹੈ। ਉਹਨਾ ਕਿਹਾ ਕਿ ਪੰਜਾਬ ਦੀ ਪਾਰਟੀ ਲਈ ਇਹ ਮਾਣ ਵਾਲੀ ਗੱਲ ਹੈ।ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ �ਿਸ਼ਨ ਚੌਹਾਨ ਨੇ ਮੀਟਿੰਗ ਮੌਕੇ ਆਗੂਆਂ ਤੇ ਵਰਕਰਾਂ ਨੂੰ ਰੈਲੀ ਦੀ ਸਫਲਤਾ ਤੇ ਕਾਮਯਾਬੀ ਲਈ ਸਾਰੀ ਸ਼ਕਤੀ ਝੋਕਣ ਦੀ ਅਪੀਲ ਕੀਤੀ।ਸਬ-ਡਵੀਜ਼ਨ ਬੁਢਲਾਡਾ ਦੇ ਸਕੱਤਰ ਵੇਦ ਪ੍ਰਕਾਸ਼ ਤੇ ਜ਼ਿਲ੍ਹਾ ਸਹਾਇਕ ਸਕੱਤਰ ਸੀਤਾ ਰਾਮ ਗੋਬਿੰਦਪੁਰਾ ਨੇ ਲੀਡਰਸ਼ਿਪ ਨੂੰ ਮਾਨਸਾ ਰੈਲੀ ’ਚ ਵੱਡੇ ਕਾਫਲੇ ਭੇਜਣ ਦਾ ਵਿਸ਼ਵਾਸ ਦਿਵਾਇਆ। ਮੀਟਿੰਗ ਗੁਰਦਾਸ ਸਿੰਘ ਟਾਹਲੀਆਂ ਦੀ ਪ੍ਰਧਾਨਗੀ ਹੇਠ ਹੋਈ।ਹੋਰਨਾਂ ਤੋਂ ਇਲਾਵਾ ਮਲਕੀਤ ਸਿੰਘ ਮੰਦਰਾਂ, ਮਨਜੀਤ ਕੌਰ ਗਾਮੀਵਾਲਾ, ਹਰਕੇਸ਼ ਮੰਡੇਰ, ਮਨਪ੍ਰੀਤ ਸਿੰਘ ਫਰੀਦਕੇ, ਰਾਜਵਿੰਦਰ ਚੱਕ ਭਾਈ ਕੇ, ਕਾਮਰੇਡ ਰਾਏ ਕੇ, ਬੰਬੂ ਸਿੰਘ ਫੁਲੂਵਾਲਾ, ਜਗਤਾਰ ਕਾਲਾ, ਮਾਸਟਰ ਰਘੂਨਾਥ ਸਿੰਗਲਾ, ਵੇਦ ਪ੍ਰਕਾਸ਼ ਬਰੇਟਾ, ਕਰਨੈਲ ਸਿੰਘ ਦਾਤੇਵਾਸ, ਮੱਖਣ ਰੰਘੜਿਆਲ, ਬੀਰਾ ਸਿੰਘ, ਜੱਗਾ ਸਿੰਘ ਸ਼ੇਰ ਖਾਂ, ਤੇਜ ਰਾਮ ਆਹਮਦਪੁਰ, ਰਾਜ ਮੰਤਰੀ, ਜੁਗਰਾਜ ਸਿੰਘ ਸਤੀਕੇ, ਹਰਮੀਤ ਬੋੜਾਵਾਲ, ਭੁਪਿੰਦਰ ਗੁਰਨੇ, ਗੁਰਮੇਲ ਬਰੇਟਾ, ਹਰਦਿਆਲ ਸਿੰਘ ਬੁਢਲਾਡਾ, ਸੁਖਦੇਵ ਬੋੜਾਵਾਲ, ਅਮਰੀਕ ਸਿੰਘ ਮੰਦਰਾਂ, ਗਰੀਬਾ ਸਿੰਘ, ਤਿੱਤਰ ਸਿੰਘ ਤੇ ਅਸ਼ੋਕ ਲਾਕੜਾ ਆਦਿ ਆਗੂ ਹਾਜ਼ਰ ਸਨ।