21.6 C
Jalandhar
Friday, April 19, 2024
spot_img

ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਰੇਲ ਰੋਕੋ ਅੰਦੋਲਨ ਮੁਲਤਵੀ

ਅੰਮਿ੍ਰਤਸਰ (ਜਸਬੀਰ ਸਿੰਘ ਪੱਟੀ) ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਜਿਲ੍ਹਾ ਅੰਮਿ੍ਰਤਸਰ ਦੇ ਹਜ਼ਾਰਾਂ ਬੀਬੀਆਂ, ਕਿਸਾਨਾਂ, ਮਜ਼ਦੂਰਾਂ ਵੱਲੋ ਅੰਮਿ੍ਰਤਸਰ ਦਿਹਾਤੀ, ਖਿਲਾਫ ਮਾਰੂ ਨਸ਼ਿਆਂ ਦੀ ਪੂਰਨ ਨਸ਼ਾਬੰਦੀ ਕਰਨ, ਲੁੱਟਾਂ-ਖੋਹਾਂ, ਨਾਜਾਇਜ਼ ਪਰਚੇ, ਗਸ਼ਤ, ਟਰਾਂਸਫਾਰਮਰ ਚੋਰੀ ਆਦਿ ਲਈ ਕਨੂੰਨ ਵਿਵਸਥਾ ਠੀਕ ਕਰਨ, ਇਨੈਤਪੁਰਾ ਕਾਂਡ ਚ ਹੋਏ ਨਾਜਾਇਜ਼ ਪਰਚਿਆ, ਕੋਟਲਾ ਸੁਲਤਾਨ ਸਿੰਘ ਵਿਚ ਚੋਰ ਫੜਨ ਤੇ ਨਾਜਾਇਜ਼ ਲਗਾਏ ਐਕਟ, ਕਿਸਾਨਾਂ-ਮਜਦੂਰਾਂ ਤੇ ਰਾਜਨੀਤਿਕ ਦਬਾਵ ਹੇਠ ਕੀਤੇ ਪਰਚੇ ਰੱਦ ਕਰਵਾਉਣ, ਵਿਦੇਸ਼ ਭੇਜਣ ਦੇ ਨਾਮ ਤੇ ਠੱਗੀਆਂ ਮਾਰਨ ਵਾਲੇ ਏਜੈਂਟਾਂ ਤੇ ਕਾਰਵਾਈ ਕਰਕੇ ਪਰਚੇ ਕੀਤੇ ਜਾਣ, ਜ਼ਾਇਜ਼ ਪਰਚੇ ਦਰਜ਼ ਕੀਤੇ ਜਾਣ ਆਦਿ ਮੰਗਾਂ ਨੂੰ ਲੈ ਕੇ ਦੋ ਦਿਨਾਂ ਮੋਰਚਾ ਸ਼ੁਰੂ ਕੀਤਾ ਗਿਆ .ਅੱਜ ਪਹਿਲੇ ਦਿਨ ਕਿਸਾਨ ਮਜਦੂਰ ਬੀਬੀਆਂ ਨੇ ਹੱਥਾਂ ਵਿਚ ਝੰਡੇ ਤੇ ਸਿਰਾਂ ਤੇ ਕੇਸਰੀ ਦੁਪੱਟੇ ਲੈ ਕੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ,ਧਰਨੇ ਵਿਚ ਲੰਗਰ,ਚਾਹ, ਪਾਣੀ ਦੇ ਸਾਰੇ ਪ੍ਰਬੰਧ ਕਿਸਾਨਾਂ ਵੱਲੋਂ ਕੀਤੇ ਗਏ . ਧਰਨੇ ਨੂੰ ਸੰਬੋਧਨ ਕਰਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ,ਸੂਬਾ ਦਫਤਰ ਸਕੱਤਰ ਗੁਰਬਚਨ ਸਿੰਘ ਚੱਬਾ,ਰਣਜੀਤ ਸਿੰਘ ਕਲੇਰਬਾਲਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨਸ਼ਾਬੰਦੀ ਵਾਲੇ ਮੁੱਦੇ ਤੇ ਅੱਜ ਤੱਕ ਨਾਕਾਮਜ਼ਾਬ ਰਹੀ ਹੈ। ਸਰਕਾਰ ਦੀ ਢਿੱਲ ਅਤੇ ਪੁਲਿਸ ਪ੍ਰਸ਼ਾਸ਼ਨ ਦੀ ਨਸ਼ਾ ਵਪਾਰੀਆਂ ਦੀ ਮਿਲ਼ੀਭੁਗਤ ਕਰਕੇ ਸਮਾਜ ਦਾ ਇਹ ਕੋਹੜ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ।
ਓਹਨਾ ਕਿਹਾ ਕਿ ਅੱਜ ਤੱਕ ਦੀਆਂ ਸਾਰੀਆਂ ਸਰਕਾਰਾ ਵਿਚਲੇ ਸਿਆਸਤਦਾਨਾਂ ਨੇ ਪੈਸੇ ਤੇ ਵੋਟਾਂ ਖਾਤਿਰ ਇਹੋ ਜਿਹੀਆਂ ਬਿਮਾਰੀਆਂ ਨੂੰ ਨੱਥ ਨਹੀਂ ਪਾਈ , ਪੁਲਿਸ ਮੁਲਾਜ਼ਮਾਂ ਦਾ ਇੱਕ ਬਹੁਤ ਵੱਡਾ ਹਿੱਸਾ ਖੁਦ ਮਾਰੂ ਨਸ਼ੇ ਦੀ ਲਪੇਟ ਵਿਚ ਹੈ ਓਹਨਾ ਦੀ ਪੜਚੋਲ ਕਰਕੇ ਕਾਰਵਾਈ ਕੀਤੀ ਜਾਵੇ, ਨਸ਼ਾ ਪੀੜਤ ਨੌਜਵਾਨਾਂ ਦਾ ਇਲਾਜ਼ ਕਰਕੇ ਓਹਨਾ ਦਾ ਸਮਾਜ ਦੀ ਮੁਖ ਧਾਰਾ ਵਿਚ ਮੁੜ ਵਸੇਬੇ ਲਈ ਨੌਕਰੀਆਂ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਪਰ ਸਰਕਾਰਾਂ ਨੇ ਇਸ ਕੰਮ ਦੇ ਨਾਮ ਤੇ ਵੀ ਲੋਕਾਂ ਨਾਲ ਧੋਖਾ ਹੀ ਕੀਤਾ ਹੈ। ਕਿਸਾਨਾਂ ਵੱਲੋਂ ਮੰਗਾ ਦਾ ਹੱਲ ਨਾਂ ਹੋਣ ਦੀ ਸੂਰਤ ਵਿੱਚ ਰੇਲਾਂ ਰੋਕਣ ਦੇ ਕੀਤੇ ਐਲਾਨ ਦੇ ਦਬਾਅ ਹੇਠ ਪ੍ਰਸਾਸਨ ਵੱਲੋਂ ਕਿਸਾਨ ਆਗੂਆਂ ਨਾਲ ਮੀਟਿੰਗ ਕਰਕੇ ਅਨਾਇਤਪੁਰ ਕਾਂਡ ਸਮੇਤ 41 ਮੰਗਾ ਦੇ ਹੱਲ ਲਈ 15 ਦਿਨਾਂ ਦਾ ਸਮਾਂ ਮੰਗਿਆ, ਜੇਕਰ ਮੰਗਾ ਦਾ ਹੱਲ ਨਾਂ ਹੋਇਆ ਤਾਂ 30 ਅਗਸਤ ਨੂੰ ਦੁਬਾਰਾ ਐਸ ਐਸ ਪੀ ਦਿਹਾਤੀ ਦਫਤਰ ਅੱਗੇ ਧਰਨਾ ਦਿੱਤਾ ਜਾਵੇਗਾ। ਐਸ ਐਸ ਪੀ ਦਿਹਾਤੀ ਸਵਪਨ ਸਰਮਾ ਵੱਲੋਂ ਧਰਨੇ ਵਿੱਚ ਆ ਕੇ ਵਿਸਵਾਸ ਦਿਵਾਉਣ ਉਪਰੰਤ ਧਰਨਾ ਮੁਲਤਵੀ ਕਰ ਦਿੱਤਾ ਗਿਆ। ਧਰਨੇ ਨੂੰ ਜਿਲ੍ਹਾ ਸਕੱਤਰ ਜਰਮਨਜੀਤ ਸਿੰਘ ਬੰਡਾਲਾ, ਗੁਰਲਾਲ ਸਿੰਘ ਮਾਨ , ਲਖਵਿੰਦਰ ਸਿੰਘ ਡਾਲਾ, ਬਾਜ਼ ਸਿੰਘ ਸਾਰੰਗੜਾ, ਅਮਰਦੀਪ ਗੋਪੀ, ਕੰਵਰਦਲੀਪ ਸੈਦੋਲੇਹਲ, ਬਲਦੇਵ ਸਿੰਘ ਬੱਗਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਕੰਧਾਰਾ ਸਿੰਘ ਭੋਏਵਾਲ, ਚਰਨ ਸਿੰਘ ਕਲੇਰ ਘੁਮਾਣ, ਅਮਨਿੰਦਰ ਸਿੰਘ ਮਾਲੋਵਾਲ, ਚਰਨਜੀਤ ਸਿੰਘ ਸਫ਼ੀਪੁਰ, ਸੁਖਜਿੰਦਰ ਸਿੰਘ ਹਰੜ, ਅੰਗਰੇਜ ਸਿੰਘ ਸੈਂਸਰਾ, ਗੁਰਲਾਲ ਸਿੰਘ ਕੱਕੜ, ਕੰਵਲਜੀਤ ਸਿੰਘ ਵਨਚੜੀ, ਕੁਲਵੰਤ ਸਿੰਘ ਰਾਜਾਤਾਲ, ਕੁਲਬੀਰ ਸਿੰਘ ਲੋਪੋਕੇ, ਕੁਲਜੀਤ ਸਿੰਘ ਘਨੂੰਪੁਰ ਕਾਲੇ, ਦਿਲਬਾਗ ਸਿੰਘ ਖਾਪੜਖੇੜੀ, ਪ੍ਰਭਜੋਤ ਸਿੰਘ ਗੁੱਜਰਪੁਰਾ, ਕਲਵੰਤ ਸਿੰਘ ਕੱਕੜ, ਗੁਰਭੇਜ ਸਿੰਘ ਝੰਡੇ, ਸਵਿੰਦਰ ਸਿੰਘ ਰੂਪੋਵਾਲੀ, ਮੁਖਤਾਰ ਸਿੰਘ ਭਗਵਾਂ, ਲਖਵਿੰਦਰ ਸਿੰਘ ਕੱਥੂ ਨੰਗਲ, ਮਨਰਾਜ ਸਿੰਘ ਮਨੀ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਮਜ਼ਦੂਰ ਤੇ ਬੀਬੀਆਂ ਹਾਜ਼ਰ ਸਨ। .

Related Articles

LEAVE A REPLY

Please enter your comment!
Please enter your name here

Latest Articles