ਰੂਪਨਗਰ : ਮਸ਼ਹੂਰ ਢਾਡੀ ਅਤੇ ਭਾਈ ਨੱਥਾ ਜੀ ਅਬਦੁੱਲਾ ਜੀ ਢਾਡੀ ਮਹਾਂ ਸਭਾ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਗਿਆਨੀ ਰਣਜੀਤ ਸਿੰਘ ਰਾਣਾ ਦਾ ਸ਼ਨੀਵਾਰ ਰਾਤ ਸੜਕ ਹਾਦਸੇ ਕਾਰਨ ਦੇਹਾਂਤ ਹੋ ਗਿਆ। ਰਾਣਾ ਦੇ ਢਾਡੀ ਜਥੇ ਦੀ ਮੈਂਬਰ ਕੁੜੀ ਦੇ ਪਿਤਾ ਦੀ ਸ਼ਨੀਵਾਰ ਸ਼ਾਮ ਮੌਤ ਹੋ ਗਈ ਸੀ ਤੇ ਰਾਣਾ ਰਾਤ ਨੂੰ ਹੀ ਆਪਣੇ ਮੋਟਰਸਾਈਕਲ ’ਤੇ ਲੁਧਿਆਣਾ ਤੋਂ ਅੱਗੇ ਸਥਿਤ ਪਿੰਡ ਲਈ ਰਵਾਨਾ ਹੋ ਗਏ। ਰਾਤ ਇੱਕ ਵਜੇ ਦੇ ਕਰੀਬ ਉਹ ਲੁਧਿਆਣਾ ਨੇੜੇ ਸੜਕ ’ਤੇ ਖੱਡੇ ਕਾਰਨ ਸੰਤੁਲਨ ਵਿਗੜਨ ’ਤੇ ਮੋਟਰਸਾਈਕਲ ਤੋਂ ਡਿੱਗ ਕੇ ਜ਼ਖਮੀ ਹੋ ਗਏ। ਉਨ੍ਹਾ ਨੂੰ ਇਲਾਜ ਲਈ ਸੀ ਐੱਮ ਸੀ ਲੁਧਿਆਣਾ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਨ੍ਹਾ ਨੂੰ ਮਿ੍ਰਤਕ ਕਰਾਰ ਦੇ ਦਿੱਤਾ।