ਫਾਸ਼ੀਵਾਦ ਨੂੰ ਹਰਾਉਣ ਤੇ ਔਰਤਾਂ ਦੇ ਸਨਮਾਨ ਲਈ ਇੱਕਜੁੱਟ ਹੋ ਕੇ ਲੜਨ ਦਾ ਸੱਦਾ

0
114

ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਭਾਰਤੀ ਮਹਿਲਾ ਫੈਡਰੇਸ਼ਨ ਦੀ 22ਵੀ ਨੈਸ਼ਨਲ ਕਾਂਗਰਸ ਸਰਪ੍ਰਸਤ ਤੇ ਜੁਝਾਰੂ ਆਗੂ ਰੰਜਨਾ ਰਾਏ ਵੱਲੋਂ ਝੰਡਾ ਲਹਿਰਾਉਣ ਨਾਲ ਸ਼ੁਰੂ ਹੋਈ। ਐੱਨ ਐੱਫ ਆਈ ਡਬਲਿਊ ਦੀ ਨੈਸ਼ਨਲ ਕਾਨਫਰੰਸ ਉਸ ਸਮੇਂ ਹੋ ਰਹੀ ਹੈ, ਜਦੋਂ ਦੇਸ਼ ਵਿੱਚ ਫਿਰਕੂ ਤਾਕਤਾਂ ਦੇਸ਼ ਦੇ ਟੋਟੇ ਕਰਨ ਲਈ ਉਤਾਵਲੀਆਂ ਹਨ। ਔਰਤਾਂ ਉਤੇ ਅੱਤਿਆਚਾਰ ਪਹਿਲਾਂ ਨਾਲੋਂ ਬਹੁਤ ਵਧ ਗਏ ਹਨ। ਬੇਰੁਜ਼ਗਾਰੀ ਅਤੇ ਮਹਿੰਗਾਈ ਆਦਿ ਨੇ ਲੋਕਾਂ ਦਾ ਜੀਵਨ ਕਠਿਨ ਕਰ ਦਿੱਤਾ ਹੈ।
ਰਿਸੈਪਸ਼ਨ ਕਮੇਟੀ ਦੀ ਚੇਅਰਪਰਸਨ ਨਿਸ਼ਾ ਸਿੱਧੂ ਵੱਲੋਂ ਜੀ ਆਇਆਂ ਕਹਿੰਦਿਆਂ ਉਦਘਾਟਨੀ ਸਮਾਗਮ ਦੀ ਸ਼ੁਰੂਆਤ ਕੀਤੀ ਗਈ, ਜਿਸ ਦੀ ਪ੍ਰਧਾਨਗੀ ਅਰੁਣਾ ਰਾਏ, ਰਜਿੰਦਰਪਾਲ ਕੌਰ, ਅਸੋਮੀ ਗੋਗੋਈ ਅਸਾਮ, ਕਮਲਾ ਸਦਨ ਕੇਰਲਾ, ਸ਼ਿਆਮਾ ਸ਼ਿਰੀ ਬੰਗਾਲ, ਸੁਸ਼ੀਲਾ ਸਹਾਇ ਬਿਹਾਰ ਆਦਿ ਨੇ ਕੀਤੀ। ਇਸ ਦੌਰਾਨ ਜਨਰਲ ਸਕੱਤਰ ਐਨੀ ਰਾਜਾ ਵੱਲੋਂ ਫਾਸ਼ੀਵਾਦ ਖਿਲਾਫ ਮਤਾ ਰੱਖਿਆ ਗਿਆ, ਜਿਸ ਵਿੱਚ ਕਿਹਾ ਗਿਆ ਕਿ ਫਾਸ਼ੀਵਾਦ ਖਿਲਾਫ ਐੱਨ ਐਫ ਆਈ ਡਬਲਿਊ ਲਗਾਤਾਰ ਸੰਘਰਸ਼ ਕਰ ਰਹੀ ਹੈ ਅਤੇ ਕਰਦੀ ਰਹੇਗੀ। ਇਸ ਲਈ ਸਹਿਯੋਗੀ ਜਥੇਬੰਦੀਆਂ ਦੇ ਸਹਿਯੋਗ ਨੂੰ ਹੋਰ ਵਧਾਉਣ ਲਈ ਕੋਸ਼ਿਸ ਕੀਤੀ ਜਾਵੇਗੀ। ਉਪਰੰਤ ਏਟਕ ਦੀ ਜਨਰਲ ਸਕੱਤਰ ਅਮਰਜੀਤ ਕੌਰ, ਸੀ ਪੀ ਆਈ ਐੱਮ ਦੀ ਪੁਲਿਟ ਬਿਊਰੋ ਮੈਂਬਰ ਵਰਿੰਦਾ ਕਰਤ, ਐਡਵੋਕੇਟ ਸਈਦਾ ਹਮੀਦ, ਵਰਿੰਦਾ ਗਰੋਵਰ ਐਡਵੋਕੇਟ ਸੁਪਰੀਮ ਕੋਰਟ, ਸ਼ਵੇਤਾ ਪੋਲਿਟ ਬਿਊਰੋ ਮੈਂਬਰ ਐੱਮ ਐੱਲ ਆਦਿ ਨੇ ਆਪਣੇ ਵਿਚਾਰ ਸਾਂਝੇ ਕੀਤੇ। ਬੁਲਾਰਿਆਂ ਨੇ ਇਕਮੁੱਠਤਾ ਨਾਲ ਕੀਤੇ ਸੰਘਰਸ਼ਾਂ ਦੇ ਹਾਂ-ਪੱਖੀ ਸਿੱਟਿਆਂ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਅਤੇ ਦੇਸ਼ ਦੇ ਮੌਜੂਦਾ ਹਾਲਾਤ ਨੂੰ ਬਦਲਣ ਲਈ ਹੋਰ ਮਜ਼ਬੂਤ ਹੋ ਕੇ ਸਾਂਝੇ ਸੰਘਰਸ਼ ਕਰਨ ਦਾ ਸੱਦਾ ਦਿੱਤਾ।
ਪੰਜਾਬ ਇਸਤਰੀ ਸਭਾ ਦਾ 23 ਮੈਂਬਰੀ ਡੈਲੀਗੇਸ਼ਨ ਸੂਬਾ ਪ੍ਰਧਾਨ ਰਜਿੰਦਰਪਾਲ ਕੌਰ ਅਤੇ ਸੂਬਾ ਜਨਰਲ ਸਕੱਤਰ ਨਰਿੰਦਰ ਸੋਹਲ ਦੀ ਅਗਵਾਈ ਹੇਠ 5 ਦਸੰਬਰ ਨੂੰ ਸੁਰਜੀਤ ਭਵਨ ਪਹੁੰਚਿਆ, ਜਿਨ੍ਹਾਂ ਵਿੱਚ ਸੀਮਾ ਸੋਹਲ, ਜੋਗਿੰਦਰ ਕੌਰ, ਸੁਰਜੀਤ ਕਾਲੜਾ, ਸ਼ਸ਼ੀ ਸ਼ਰਮਾ, ਰੁਪਿੰਦਰ ਮਾੜੀਮੇਘਾ, ਮਨਜੀਤ ਕੌਰ, ਅੰਮਿ੍ਰਤਪਾਲ ਜੋਗਾ, ਕਿਰਨ ਵਲਟੋਹਾ, ਬਲਜੀਤ ਨਾਭਾ, ਸੰਤੋਸ਼ ਬਰਾੜ, ਮਨਜੀਤ ਮਾਨਸਾ, ਗੁਰਬਖਸ਼ ਕੌਰ, ਸੁਰਿੰਦਰ ਕੌਰ, ਬਿੰਦਰ ਕੌਰ, ਪ੍ਰਵੀਨ ਕੌਰ ਅਤੇ ਨੌਜਵਾਨ ਲੜਕੀਆਂ ਵੀਨਾ ਰਾਣੀ, ਇਸ਼ਰਤ ਨਾਭਾ, ਹਰਪ੍ਰੀਤ ਕੌਰ, ਮਨਪ੍ਰੀਤ ਕੌਰ, ਨਤਾਸ਼ਾ ਤੇ ਜਸਪਿੰਦਰ ਹਾਜ਼ਰ ਸਨ।