ਅੰਮਿ੍ਰਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਕਿਰਨਜੋਤ ਕੌਰ ਨੇ ਪੋਸਟ ਸਾਂਝੀ ਕਰਦਿਆਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕੀਤੀ ਹੈ ਕਿ ਉਹ ਆਪਣੀ ‘ਵਫਾਦਾਰੀ’ ਦਿਖਾਉਣ ਲਈ ਸਿੱਖ ਸਿਧਾਂਤਾਂ ਨੂੰ ਬੇਲੋੜੀ ਚਰਚਾ ’ਚ ਨਾ ਲੈ ਕੇ ਆਉਣ। ਜੇ ਸੁਖਬੀਰ ਸਿੰਘ ਬਾਦਲ ’ਤੇ ਹਮਲਾ ਕਰਨ ਵਾਲੇ ਨੂੰ ਪੰਥ ’ਚੋਂ ਛੇਕਿਆ ਜਾਣ ਦਾ ਸੁਝਾਅ ਦੇ ਰਹੇ ਹੋ ਤਾਂ ਇਹ ਸਵਾਲ ਵੀ ਚੁੱਕਿਆ ਜਾ ਸਕਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਰੋਸ ਕਰਨ ਵਾਲੇ ਸਿੱਖਾਂ ’ਤੇ ਗੋਲੀ ਚਲਾਉਣ ਦਾ ਹੁਕਮ ਦੇਣ ਵਾਲੇ ਨੂੰ ਵੀ ਛੇਕਿਆ ਜਾਏ! ਸੁਖਬੀਰ ਸਿੰਘ ਦੀ ਬੇੜੀ ’ਚ ਹੋਰ ਵੱਟੇ ਨਾ ਪਾਓ। ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ’ਚ ਸਭ ਦੀ ਭਲਾਈ ਹੈ।





