ਅਸਤੀਫੇ ਮਨਜ਼ੂਰ ਕਰਨ ਲਈ ਜਥੇਦਾਰ ਨੇ ਸਮਾਂ-ਸੀਮਾ ਵਧਾਈ

0
109

ਅੰਮਿ੍ਰਤਸਰ : 2 ਦਸੰਬਰ ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸ਼੍ਰੋਮਣੀ ਅਕਾਲੀ ਦਲ ਸੰਬੰਧੀ ਸੁਣਾਏ ਗਏ ਫੈਸਲੇ ’ਚ ਜਥੇਦਾਰ ਰਘਬੀਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਤਿੰਨ ਦਿਨਾਂ ਦੇ ਅੰਦਰ ਆਏ ਹੋਏ ਅਸਤੀਫੇ ਪ੍ਰਵਾਨ ਕਰਨ ਦਾ ਆਦੇਸ਼ ਜਾਰੀ ਕੀਤਾ ਸੀ। ਇਸ ਆਦੇਸ਼ ਅਨੁਸਾਰ ਪੰਜ ਦਸੰਬਰ ਨੂੰ ਦਿੱਤੀ ਹੋਈ ਸਮਾਂ ਸੀਮਾ ਪੂਰੀ ਹੁੰਦੀ ਸੀ। ਭੂੰਦੜ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲਿਖਤੀ ਰੂਪ ’ਚ ਦੱਸਿਆ ਗਿਆ ਕਿ ਕੋਰ ਕਮੇਟੀ ਦੇ ਮੈਂਬਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲੱਗੀ ਹੋਈ ਤਨਖਾਹ ਭੁਗਤ ਰਹੇ ਹਨ। ਉਨ੍ਹਾ ਇਹ ਵੀ ਲਿਖਿਆ ਕਿ ਤਨਖਾਹ ਮੁਕੰਮਲ ਹੋਣ ਉਪਰੰਤ ਤੁਰੰਤ ਕੋਰ ਕਮੇਟੀ ਦੀ ਮੀਟਿੰਗ ਸੱਦ ਕੇ ਅਸਤੀਫੇ ਪ੍ਰਵਾਨ ਕਰ ਲਏ ਜਾਣਗੇ। ਭੂੰਦੜ ਨੇ ਜਥੇਦਾਰ ਤੋਂ ਕੁਝ ਦਿਨਾਂ ਦੇ ਲਈ ਹੋਰ ਸਮਾਂ ਮੰਗਿਆ ਸੀ, ਜਿਸ ਨੂੰ ਜਥੇਦਾਰ ਨੇ ਪ੍ਰਵਾਨ ਕਰਦਿਆਂ ਤਨਖਾਹ ਪੂਰੀ ਹੋਣ ਉਪਰੰਤ ਦਿੱਤਾ ਹੋਇਆ ਆਦੇਸ਼ ਲਾਗੂ ਕਰਨ ਲਈ ਕਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵੀ ਅਸਤੀਫਾ ਇਸੇ ਕੜੀ ਵਿੱਚ ਪ੍ਰਵਾਨ ਹੋਵੇਗਾ।