9.8 C
Jalandhar
Thursday, December 26, 2024
spot_img

ਲਾਲੂ ਨੂੰ ਮਮਤਾ ਬੈਨਰਜੀ ਦੀ ਅਗਵਾਈ ਮਨਜ਼ੂਰ

ਪਟਨਾ : ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਮੰਗਲਵਾਰ ਕਿਹਾ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤਿ੍ਰਣਮੂਲ ਕਾਂਗਰਸ ਦੀ ਸੁਪਰੀਮੋ ਮਮਤਾ ਬੈਨਰਜੀ ਨੂੰ ‘ਇੰਡੀਆ’ ਬਲਾਕ ਦੀ ਅਗਵਾਈ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾ ਦੀ ਇਹ ਟਿੱਪਣੀ ਬੈਨਰਜੀ ਵੱਲੋਂ ਭਾਜਪਾ ਵਿਰੋਧੀ ਗੱਠਜੋੜ ਦੀ ਕਮਾਨ ਸੰਭਾਲਣ ਦਾ ਇਰਾਦਾ ਜ਼ਾਹਰ ਕੀਤੇ ਜਾਣ ਤੋਂ ਕੁਝ ਦਿਨ ਬਾਅਦ ਆਈ ਹੈ। ਇਹ ਕਹਿਣ ਕਿ ਕਾਂਗਰਸ ਰਾਹੁਲ ਦੀ ਅਗਵਾਈ ਚਾਹੁੰਦੀ ਹੈ, ਲਾਲੂ ਨੇ ਕਿਹਾਕਾਂਗਰਸ ਕੇ ਕਹਨੇ ਸੇ ਨਹੀਂ ਨਾ ਹੋਗਾ, ਮਮਤਾ ਕੋ ਦੋ। ਸ਼ਰਦ ਪਵਾਰ ਤੋਂ ਬਾਅਦ ਲਾਲੂ ਦੂਜੇ ਵੱਡੇ ਆਗੂ ਹਨ, ਜਿਨ੍ਹਾ ਮਮਤਾ ਦੀ ਹਮਾਇਤ ਕੀਤੀ ਹੈ। ਇਸ ਤੋਂ ਪਹਿਲਾਂ ਲਾਲੂ ਦੇ ਪੁੱਤਰ ਅਤੇ ਸੀਨੀਅਰ ਪਾਰਟੀ ਨੇਤਾ ਤੇਜਸਵੀ ਯਾਦਵ ਨੇ ਕਿਹਾ ਸੀ ਕਿ ਉਨ੍ਹਾ ਨੂੰ ਗੱਠਜੋੜ ਦੀ ਅਗਵਾਈ ਕਰਨ ਲਈ ਬੈਨਰਜੀ ਸਮੇਤ ਇੰਡੀਆ ਗੱਠਜੋੜ ਦੇ ਕਿਸੇ ਵੀ ਸੀਨੀਅਰ ਨੇਤਾ ’ਤੇ ਕੋਈ ਇਤਰਾਜ਼ ਨਹੀਂ ਹੈ ਪਰ ਜ਼ੋਰ ਦਿੱਤਾ ਸੀ ਕਿ ਫੈਸਲਾ ਸਹਿਮਤੀ ਨਾਲ ਹੋਣਾ ਚਾਹੀਦਾ ਹੈ।

Related Articles

Latest Articles