ਸੁਖਬੀਰ ਦੀ ਸੇਵਾ ਪੂਰੀ, ਅੱਜ ਅਕਾਲ ਤਖਤ ਅੱਗੇ ਅਰਦਾਸ ਕਰਾਉਣਗੇ

0
158

ਸ੍ਰੀ ਮੁਕਤਸਰ ਸਾਹਿਬ (ਸ਼ਮਿੰਦਰਪਾਲ, ਪੂਜਾ)-ਸ੍ਰੀ ਅਕਾਲ ਤਖਤ ਵੱਲੋਂ ਲਾਈ ਤਨਖਾਹ ਰੂਪੀ ਸਜ਼ਾ ਦੇ ਆਖਰੀ ਦਿਨ ਵੀਰਵਾਰ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਚਾਲੀ ਮੁਕਤਿਆਂ ਅਤੇ ਗੁਰੂ ਗੋਬਿੰਦ ਸਿੰਘ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਵਿਖੇ ਸੇਵਾ ਕੀਤੀ। ਉਨ੍ਹਾ ਸਵੇਰ 9 ਵਜੇ ਤੋਂ ਦੋ ਘੰਟੇ ਵਾਸਤੇ ਪਹਿਰੇਦਾਰ ਦੀ ਸੇਵਾ ਕੀਤੀ। ਉਸ ਤੋਂ ਬਾਅਦ 10 ਤੋਂ 11 ਵਜੇ ਤੱਕ ਕੀਰਤਨ ਸਰਵਣ ਕੀਤਾ ਅਤੇ ਫਿਰ 11 ਤੋਂ 12 ਵਜੇ ਤੱਕ ਲੰਗਰ ਦੇ ਭਾਂਡੇ ਮਾਂਜੇ। ਸੁਖਬੀਰ ਸਿੰਘ ਬਾਦਲ ਨੂੰ ਮਿਲਣ ਵਾਸਤੇ ਵੱਡੀ ਗਿਣਤੀ ’ਚ ਅਕਾਲੀ ਸਮਰਥਕ ਪੁੱਜੇ, ਪਰ ਪੁਲਸ ਦੀ ਸਖਤੀ ਕਾਰਨ ਉਨ੍ਹਾਂ ਦੀ ਸੁਖਬੀਰ ਤੱਕ ਪਹੁੰਚ ਸੰਭਵ ਨਹੀਂ ਹੋ ਸਕੀ। ਸੁਖਬੀਰ ਬਾਦਲ ਵੀਰਵਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕੜਾਹ ਪ੍ਰਸ਼ਾਦ ਦੀ ਦੇਗ ਚੜ੍ਹਾਉਣ ਉਪਰੰਤ ਅਰਦਾਸ ਕਰਵਾਉਣਗੇ। ਅਰਦਾਸ ਕਰ ਕੇ ਆਪਣੀ ਸੇਵਾ ਦੀ ਸਮਾਪਤੀ ਕਰਨਗੇ। ਇਸ ਮੌਕੇ ਡਾਕਟਰ ਦਲਜੀਤ ਸਿੰਘ ਚੀਮਾ, ਸੁੱਚਾ ਸਿੰਘ ਲੰਗਾਹ, ਗੁਲਜ਼ਾਰ ਸਿੰਘ ਰਣੀਕੇ ਤੇ ਹੀਰਾ ਸਿੰਘ ਗਾਬੜੀਆ ਵੀ ਸੇਵਾ ਕਰਨ ਲਈ ਪਹੁੰਚੇ ਹੋਏ ਸਨ।ਇਸ ਮੌਕੇ ਬਲਵਿੰਦਰ ਸਿੰਘ ਭੂੰਦੜ, ਇਸਤਰੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ, ਸਰਬਜੀਤ ਸਿੰਘ ਝਿੰਜਰ, ਕੰਵਰਜੀਤ ਸਿੰਘ ਰੋਜੀ ਬਰਕੰਦੀ, ਹਰਪ੍ਰੀਤ ਸਿੰਘ ਕੋਟਭਾਈ, ਹਰਵਿੰਦਰ ਸਿੰਘ ਹੈਰੀ, ਪਰਮਬੰਸ ਸਿੰਘ ਬੰਟੀ ਰੋਮਾਣਾ, ਪ੍ਰੀਤਇੰਦਰ ਸਿੰਘ ਸੰਮੇਵਾਲੀ, ਮਨਜਿੰਦਰ ਸਿੰਘ ਬਿੱਟੂ, ਜਥੇਦਾਰ ਸਰੂਪ ਸਿੰਘ ਨੰਦਗੜ੍ਹ, ਬਲਜੀਤ ਸਿੰਘ ਰਹੂੜਿਆਂ ਵਾਲੀ, ਹਰਪਾਲ ਸਿੰਘ ਬੇਦੀ, ਹੀਰਾ ਸਿੰਘ ਚੜੇ੍ਹਵਾਨ, ਜਗਜੀਤ ਸਿੰਘ ਹਨੀ ਫੱਤਣਵਾਲਾ ਆਦਿ ਹਾਜ਼ਰ ਸਨ।