ਕੋਲਕਾਤਾ : ਸਿਆਲਦਾਹ ਦੀ ਅਦਾਲਤ ਨੇ ਸ਼ੁੱਕਰਵਾਰ ਸਰਕਾਰੀ ਆਰ ਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਦੇ ਸਾਬਕਾ ਪਿ੍ਰੰਸੀਪਲ ਸੰਦੀਪ ਘੋਸ਼ ਅਤੇ ਤਾਲਾ ਥਾਣੇ ਦੇ ਵੇਲੇ ਦੇ ਇੰਚਾਰਜ ਅਭਿਜੀਤ ਮੰਡਲ ਦੀ ਜ਼ਮਾਨਤ ਮਨਜ਼ੂਰ ਕਰ ਲਈ, ਕਿਉਕਿ ਸੀ ਬੀ ਆਈ ਉਨ੍ਹਾ ਖਿਲਾਫ 90 ਦਿਨਾਂ ਵਿੱਚ ਚਾਰਜਸ਼ੀਟ ਪੇਸ਼ ਨਹੀਂ ਕਰ ਸਕੀ। ਤਾਂ ਵੀ, ਘੋਸ਼ ਅਜੇ ਜੇਲ੍ਹ ਵਿੱਚ ਰਹੇਗਾ, ਕਿਉਕਿ ਮੈਡੀਕਲ ਕਾਲਜ ਵਿੱਚ ਮਾਲੀ ਬੇਨੇਮੀਆਂ ਦੇ ਮਾਮਲੇ ’ਚ ਉਸ ਦੀ ਜ਼ਮਾਨਤ ਨਹੀਂ ਹੋਈ।


