ਅੱਲੂ ਅਰਜੁਨ ਦੀ ਗਿ੍ਰਫ਼ਤਾਰੀ ਪਾਈ

0
114

ਹੈਦਰਾਬਾਦ : ਫਿਲਮ ਪੁਸ਼ਪਾ-2 ਦੇ ਅਦਾਕਾਰ ਅੱਲੂ ਅਰਜੁਨ ਨੂੰ ਇੱਥੇ ਇੱਕ ਥਿਏਟਰ ਵਿਚ ਭਗਦੜ ਮਚਣ ਨਾਲ ਸੰਬੰਧਤ ਮਾਮਲੇ ਵਿੱਚ ਸ਼ੁੱਕਰਵਾਰ ਗਿ੍ਰਫਤਾਰ ਕਰ ਲਿਆ। ਅੱਲੂ ਅਰਜੁਨ 4 ਦਸੰਬਰ ਨੂੰ ਥੀਏਟਰ ਵਿੱਚ ਆਪਣੀ ਫਿਲਮ ਦੇ ਪ੍ਰੀਮੀਅਮ ਦੌਰਾਨ ਪੁੱਜਾ ਸੀ। ਇਸ ਦੌਰਾਨ ਉੱਥੇ ਭਗਦੜ ਵਿੱਚ 39 ਸਾਲਾ ਔਰਤ ਦੀ ਮੌਤ ਹੋਣ ਤੋਂ ਇਲਾਵਾ ਉਸ ਦਾ ਪੁੱਤਰ ਗੰਭੀਰ ਜ਼ਖਮੀ ਹੋ ਗਿਆ ਸੀ। ਪੁਲਸ ਨੇ ਸੰਧਿਆ ਥੀਏਟਰ ਦੇ ਪ੍ਰਬੰਧਕਾਂ, ਅਦਾਕਾਰ ਅਤੇ ਨਿੱਜੀ ਸੁਰੱਖਿਆ ਟੀਮ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ। ਅਧਿਕਾਰੀਆਂ ਨੇ ਕਿਹਾ ਕਿ ਥੀਏਟਰ ਪ੍ਰਬੰਧਕਾਂ ਤੇ ਅਦਾਕਾਰ ਵੱਲੋਂ ਅਜਿਹੀ ਕੋਈ ਸੂਚਨਾ ਨਹੀਂ ਦਿੱਤੀ ਗਈ ਸੀ ਕਿ ਫਿਲਮ ਦੀ ਟੀਮ ਜਾਂ ਅਦਾਕਾਰ ਪ੍ਰੀਮੀਅਰ ਲਈ ਆਉਣਗੇ। ਬਾਅਦ ਵਿੱਚ ਅੱਲੂ ਨੂੰ ਹਾਈ ਕੋਰਟ ਤੋਂ ਅੰਤਿ੍ਰਮ ਜਮਾਨਤ ਮਿਲ ਗਈ।