12.5 C
Jalandhar
Friday, December 27, 2024
spot_img

ਕਾਰ ਦਰੱਖਤ ’ਚ ਵੱਜਣ ਨਾਲ ਫੌਜੀ ਦੀ ਮੌਤ

ਪਟਿਆਲਾ : ਇਥੋਂ ਨੇੜਲੇ ਪਿੰਡ ਬਖਸ਼ੀਵਾਲਾ ਕੋਲ ਲਾਅ ਯੂਨੀਵਰਸਿਟੀ ਨੇੜੇ ਸਵਿਫਟ ਕਾਰ ਬੀਤੇ ਵੀਰਵਾਰ ਰਾਤ ਬੇਕਾਬੂ ਹੋ ਕੇ ਦਰੱਖਤ ’ਚ ਵੱਜਣ ਕਾਰਨ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਸ ਦੇ ਦੋ ਮਿੱਤਰ ਜ਼ਖਮੀ ਹੋ ਗਏ।
ਮਿ੍ਰਤਕ ਦੀ ਪਛਾਣ 31 ਸਾਲਾ ਜਸ਼ਨਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਸ਼ੇਰਪੁਰ, ਜ਼ਿਲ੍ਹਾ ਸੰਗਰੂਰ ਵਜੋਂ ਹੋਈ ਹੈ। ਜ਼ਖਮੀ ਹੋਣ ਵਾਲੇ ਅਮਨਦੀਪ ਸਿੰਘ ਅਤੇ ਯਾਦੀ ਸ਼ੇਰਪੁਰ ਦੇ ਵਾਸੀ ਹਨ। ਜਸ਼ਨਦੀਪ ਫੌਜੀ ਸੀ ਅਤੇ ਛੁੱਟੀ ਉਤੇ ਆਇਆ ਹੋਇਆ ਸੀ। ਉਹ ਪਿੰਡ ਰੋੜੇਵਾਲ ਵਿਖੇ ਆਪਣੇ ਸਹੁਰੇ ਘਰ ਜਾ ਰਿਹਾ ਸੀ।

Related Articles

Latest Articles