ਖੈਬਰ ਪਖਤੂਨਖਵਾ ’ਚ ਧਮਾਕਾ, ਤਿੰਨ ਦੀ ਮੌਤ

0
137

ਪਿਸ਼ਾਵਰ : ਪਾਕਿਸਤਾਨ ਦੇ ਖੈਬਰ ਪਖਤੂਨਖਵਾ ’ਚ ਤਿੰਨ ਵੱਖ-ਵੱਖ ਅੱਤਵਾਦੀ ਘਟਨਾਵਾਂ ’ਚ ਇਕ ਬੱਚੇ ਸਮੇਤ ਤਿੰਨ ਲੋਕ ਮਾਰੇ ਗਏ ਤੇ 11 ਹੋਰ ਜ਼ਖਮੀ ਹੋ ਗਏ। ਪੁਲਸ ਨੇ ਕਿਹਾ ਕਿ ਮੰਗਲਵਾਰ-ਬੁੱਧਵਾਰ ਦੀ ਰਾਤ ਖੈਬਰ ਪਖਤੂਨਖਵਾ ਦੇ ਡੇਰਾ ਇਸਮਾਈਲ ਖਾਨ ਜ਼ਿਲ੍ਹੇ ਦੇ ਦਰਬਾਨ ਇਲਾਕੇ ’ਚ ਇਕ ਪੁਲਸ ਚੈੱਕ ਪੋਸਟ ’ਚ ਅਣਪਛਾਤੇ ਅੱਤਵਾਦੀਆਂ ਦੇ ਹਮਲੇ ’ਚ ਇੱਕ ਪੁਲਸ ਕਾਂਸਟੇਬਲ ਤੇ ਇੱਕ ਮਜ਼ਦੂਰ ਦੀ ਮੌਤ ਹੋ ਗਈ ਤੇ ਦੋ ਹੋਰ ਜ਼ਖਮੀ ਹੋ ਗਏ।
ਇਕ ਹੋਰ ਘਟਨਾ ’ਚ ਦੱਖਣੀ ਵਜ਼ੀਰਸਤਾਨ ਦੇ ਆਜ਼ਮ ਵਾਰਸਾਕ ਇਲਾਕੇ ’ਚ ਮੋਟਰਸਾਈਕਲ ’ਚ ਰੱਖੇ ਬੰਬ ’ਚ ਵਿਸਫੋਟ ਹੋਣ ਨਾਲ ਇਕ ਬੱਚੇ ਦੀ ਮੌਤ ਹੋ ਗਈ ਤੇ ਚਾਰ ਹੋਰ ਜ਼ਖਮੀ ਹੋ ਗਏ।ਇਕ ਹੋਰ ਘਟਨਾ ’ਚ ਬੰਨੂ ਜ਼ਿਲ੍ਹੇ ਦੇ ਮਾਮਾਸਕੇਲ ਇਲਾਕੇ ’ਚ ਸੜਕ ਕਿਨਾਰੇ ਬੰਬ ਨਾਲ ਹੋਏ ਵਿਸਫੋਟ ’ਚ ਘੱਟੋ-ਘੱਟ ਪੰਜ ਪੁਲਸ ਮੁਲਾਜ਼ਮ ਜ਼ਖਮੀ ਹੋ ਗਏ।