ਕਟੜਾ ਦੇ ਅੰਦੋਲਨਕਾਰੀ ਰਿਹਾਅ

0
146

ਜੰਮੂ : ਪੁਲਸ ਨੇ ਕਟੜਾ ਵਿੱਚ ਰੋਪਵੇਅ ਪ੍ਰਾਜੈਕਟ ਖਿਲਾਫ ਰੋਸ ਪ੍ਰਦਰਸ਼ਨਾਂ ਦੌਰਾਨ ਹਿਰਾਸਤ ਵਿਚ ਲਏ 18 ਵਿਅਕਤੀਆਂ ਨੂੰ ਰਿਹਾਅ ਕਰ ਦਿੱਤਾ ਹੈ। ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਲਈ ਚਾਰ ਮੈਂਬਰੀ ਕਮੇਟੀ ਬਣਾਈ ਹੈ। ਜਿੰਨੀ ਦੇਰ ਗੱਲਬਾਤ ਜਾਰੀ ਰਹੇਗੀ, ਓਨੀ ਦੇਰ ਰੋਪਵੇਅ ਪ੍ਰਾਜੈਕਟ ਦਾ ਕੰਮ ਮੁਅੱਤਲ ਰਹੇਗਾ। ਕਟੜਾ, ਜੋ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨਾਂ ਲਈ ਬੇਸ ਕੈਂਪ ਹੈ, ਰਿਆਸੀ ਜ਼ਿਲ੍ਹੇ ਵਿੱਚ ਤਿ੍ਰਕੁਲਾ ਦੀਆਂ ਪਹਾੜੀਆਂ ਉੱਤੇ ਰੋਪਵੇਅ ਬਣਾਉਣ ਦੇ ਵਿਰੋਧ ਕਰਕੇ ਇਕ ਹਫਤਾ ਬੰਦ ਰਿਹਾ ਹੈ।