ਅਫਗਾਨਿਸਤਾਨ ’ਤੇ ਪਾਕਿ ਹਮਲਿਆਂ ਦੀ ਭਾਰਤ ਵੱਲੋਂ ਨਿੰਦਾ

0
125

ਨਵੀਂ ਦਿੱਲੀ : ਭਾਰਤ ਨੇ ਅਫਗਾਨਿਸਤਾਨ ’ਤੇ ਪਾਕਿਸਤਾਨੀ ਹਵਾਈ ਹਮਲਿਆਂ ਦੀ ਸੋਮਵਾਰ ਨਿੰਦਾ ਕਰਦਿਆਂ ਕਿਹਾ ਕਿ ਆਪਣੀਆਂ ਅੰਦਰੂਨੀ ਅਸਫਲਤਾਵਾਂ ਲਈ ਗੁਆਂਢੀਆਂ ਨੂੰ ਦੋਸ਼ ਦੇਣਾ ਪਾਕਿਸਤਾਨ ਦੀ ਪੁਰਾਣੀ ਆਦਤ ਹੈ।
ਪਾਕਿਸਤਾਨ ਨੇ ਅਫਗਾਨਿਸਤਾਨ ਦੇ ਕੁਝ ਇਲਾਕਿਆਂ ’ਚ ਹਵਾਈ ਹਮਲੇ ਕੀਤੇ ਹਨ। ਪਾਕਿਸਤਾਨ ਨੇ ਇਨ੍ਹਾਂ ਹਮਲਿਆਂ ਬਾਰੇ ਕਿਹਾ ਕਿ ਇਸ ਦਾ ਉਦੇਸ਼ ਕੁਝ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣਾ ਸੀ।
ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਕਿਹਾਅਸੀਂ ਔਰਤਾਂ ਤੇ ਬੱਚਿਆਂ ਸਣੇ ਅਫਗਾਨ ਨਾਗਰਿਕਾਂ ’ਤੇ ਹਵਾਈ ਹਮਲਿਆਂ ਦੀ ਮੀਡੀਆ ਰਿਪੋਰਟ ’ਤੇ ਗੌਰ ਕੀਤਾ ਹੈ, ਜਿਸ ’ਚ ਕਈ ਲੋਕਾਂ ਦੀ ਜਾਨ ਚਲੀ ਗਈ। ਅਸੀਂ ਨਿਰਦੋਸ਼ ਨਾਗਰਿਕਾਂ ’ਤੇ ਕਿਸੇ ਵੀ ਤਰ੍ਹਾਂ ਦੇ ਹਮਲੇ ਦੀ ਸਪੱਸ਼ਟ ਤੌਰ ’ਤੇ ਨਿਖੇਧੀ ਕਰਦੇ ਹਾਂ। ਆਪਣੀਆਂ ਅੰਦਰੂਨੀ ਅਸਫਲਤਾਵਾਂ ਲਈ ਆਪਣੇ ਗੁਆਂਢੀਆਂ ਨੂੰ ਦੋਸ਼ ਦੇਣਾ ਪਾਕਿਸਤਾਨ ਦੀ ਪੁਰਾਣੀ ਆਦਤ ਰਹੀ ਹੈ। ਅਸੀਂ ਇਸ ਸੰਬੰਧੀ ਇਕ ਅਫਗਾਨ ਤਰਜਮਾਨ ਦੀ ਪ੍ਰਤੀਕਿਰਿਆ ’ਤੇ ਵੀ ਗੌਰ ਕੀਤਾ ਹੈ।