ਲੁਧਿਆਣਾ (ਐੱਮ ਐੱਸ ਭਾਟੀਆ, ਰੈਕਟਰ ਕਥੂਰੀਆ)-ਸੀ ਪੀ ਐੱਮ ਦੇ ਸੀਨੀਅਰ ਆਗੂ ਅਤੇ ਬਜ਼ੁਰਗ ਪੱਤਰਕਾਰ ਰਮੇਸ਼ ਕੌਸ਼ਲ ਨੂੰ ਉਸ ਸਮੇਂ ਡੂੰਘਾ ਸਦਮਾ ਲੱਗਾ, ਜਦੋਂ ਉਹਨਾ ਦੇ ਭਰਜਾਈ ਕਾਂਤਾ ਦਾ ਸੋਮਵਾਰ ਸਵੇਰੇ ਦੇਹਾਂਤ ਹੋ ਗਿਆ। ਉਹ ਹੈੱਡਮਾਸਟਰ ਮਨਮੋਹਨ ਕੌਸ਼ਲ ਦੀ ਧਰਮ ਪਤਨੀ ਸਨ। ਉਹ ਆਪਣੇ ਪਿੱਛੇ ਤਿੰਨ ਪੁੱਤਰ ਅਤੇ ਇੱਕ ਬੇਟੀ ਛੱਡ ਗਏ ਹਨ। ਉਹਨਾ ਦਾ ਅੰਤਮ ਸੰਸਕਾਰ ਕੇ ਵੀ ਐੱਮ ਸਕੂਲ ਦੇ ਪਿੱਛੇ ਸਿਵਲ ਲਾਈਨਜ਼ ਦੇ ਸ਼ਮਸ਼ਾਨਘਾਟ ਵਿਖੇ 8 ਜਨਵਰੀ (ਬੁੱਧਵਾਰ) 12 ਵਜੇ ਕੀਤਾ ਜਾਏਗਾ।




