10.3 C
Jalandhar
Thursday, January 23, 2025
spot_img

ਭਿਆਨਕ ਹਾਦਸੇ ’ਚ ਲੈਕਚਰਾਰ ਦੀ ਮੌਤ

ਮਹਿਲ ਕਲਾਂ (ਬਲਵਿੰਦਰ ਵਜੀਦਕੇ, ਪ੍ਰਦੀਪ ਲੋਹਗੜ੍ਹ)-ਬਰਨਾਲਾ-ਲੁਧਿਆਣਾ ਰੋਡ ’ਤੇ ਪਿੰਡ ਵਜੀਦਕੇ ਕਲਾਂ ਨਜ਼ਦੀਕ ਮੇਨ ਹਾਈਵੇ ’ਤੇ ਹੋਏ ਇੱਕ ਭਿਆਨਕ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਲੜਕੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਸ਼ੁੱਕਰਵਾਰ ਸਵੇਰੇ 8.15 ਵਜੇ ਹੋਇਆ। ਮੌਕੇ ’ਤੇ ਲੋਕਾਂ ਨੇ ਦੱਸਿਆ ਕਿ ਇੱਟਾਂ ਨਾਲ ਭਰੀ ਟਰਾਲੀ ਠੀਕਰੀਵਾਲ ਲਿੰਕ ਰੋਡ ਤੋਂ ਮੇਨ ਹਾਈਵੇ ਉੱਪਰ ਚੜ੍ਹੀ ਤਾਂ ਮੇਨ ਹਾਈਵੇ ’ਤੇ ਆ ਰਹੀ ਪੀ ਆਰ ਟੀ ਸੀ ਦੀ ਇੱਕ ਬੱਸ ਟਰਾਲੀ ਨਾਲ ਟਕਰਾ ਗਈ। ਬੱਸ ਤੇ ਟਰਾਲੀ ਦੀ ਇਸ ਟੱਕਰ ਵਿੱਚ ਬੱਸ ’ਚ ਸਵਾਰ ਕਾਫੀ ਸਵਾਰੀਆਂ ਜ਼ਖਮੀ ਹੋ ਗਈਆਂ, ਅਜੇ ਸਵਾਰੀਆਂ ਬੱਸ ਵਿੱਚੋਂ ਹੇਠਾਂ ਉੱਤਰ ਹੀ ਰਹੀਆਂ ਸਨ ਤਾਂ ਪਿੱਛੇ ਤੋਂ ਆ ਰਹੇ ਇੱਕ ਟਰਾਲੇ ਨੇ ਬੱਸ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਬੱਸ ਵਿੱਚੋਂ ਉੱਤਰ ਰਹੀ ਇਹ ਲੜਕੀ ਟਰਾਲੀ ਦੀ ਲਪੇਟ ਵਿੱਚ ਆ ਗਈ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਿ੍ਰਤਕ ਲੜਕੀ ਦੀ ਪਛਾਣ ਅਨੂਪਿ੍ਰਯਾ ਕੌਰ ਪੁੱਤਰੀ ਸੁਖਦੇਵ ਸਿੰਘ ਵਾਸੀ ਖੇੜੀ ਕਲਾਂ ਨੇੜੇ ਸ਼ੇਰਪੁਰ ਵਜੋਂ ਹੋਈ, ਜੋ ਰਾਏਕੋਟ ਵਿਖੇ ਇੱਕ ਪ੍ਰਾਈਵੇਟ ਕਾਲਜ ਵਿੱਚ ਪ੍ਰੋਫੈਸਰ ਸੀ। ਇਹ ਸੜਕ ਹਾਦਸਾ ਸੰਘਣੀ ਧੁੰਦ ਕਾਰਨ ਹੋਇਆ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਸੜਕ ਸੁਰੱਖਿਆ ਪੁਲਸ ਦੀ ਟੀਮ ਤੁਰੰਤ ਮੌਕੇ ’ਤੇ ਪੁੱਜੀ ਅਤੇ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਸਿਵਲ ਹਸਪਤਾਲ ਬਰਨਾਲਾ ਦਾਖਲ ਕਰਵਾਇਆ।

Related Articles

Latest Articles