9.4 C
Jalandhar
Thursday, January 23, 2025
spot_img

ਕਾਰ ਟੋਭੇ ’ਚ, 3 ਨੌਜਵਾਨਾਂ ਦੀ ਮੌਤ

ਨਾਭਾ (ਵਰਿੰਦਰ ਵਰਮਾ)
ਨਾਭਾ ਬਲਾਕ ਦੇ ਪਿੰਡ ਦਿੱਤੂਪੁਰ ਵਿਖੇ ਧੁੰਦ ਦੇ ਕਹਿਰ ਨੇ ਪਰਵਾਰ ਦੇ ਤਿੰਨ ਚਿਰਾਗ ਬੁਝਾ ਦਿੱਤੇ। ਵੀਰਵਾਰ ਜਦੋਂ 8:30 ਵਜੇ 5 ਨੌਜਵਾਨ ਜੈਨ ਕਾਰ ’ਤੇ ਸਵਾਰ ਹੋ ਕੇ ਘਰ ਵੱਲ ਜਾ ਰਹੇ ਸੀ ਤਾਂ ਰਸਤੇ ਵਿੱਚ ਇੱਕ ਨੌਜਵਾਨ ਉੱਤਰ ਕੇ ਮੋਬਾਇਲ ਦੀ ਟਾਰਚ ਨਾਲ ਰਸਤਾ ਵਿਖਾਉਣ ਲੱਗ ਪਿਆ, ਪਰ ਧੁੰਦ ਇੰਨੀ ਜ਼ਿਆਦਾ ਸੀ ਕਿ ਕਾਰ ਪਿੰਡ ਦੇ ਟੋਭੇ ਵਿੱਚ ਹੀ ਡਿੱਗ ਪਈ। ਕਾਰ ਵਿੱਚ ਚਾਰ ਨੌਜਵਾਨ ਸਵਾਰ ਸਨ। ਇੱਕ ਨੌਜਵਾਨ ਨੂੰ ਕੱਢ ਲਿਆ ਗਿਆ ਅਤੇ ਤਿੰਨ ਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਨ੍ਹਾਂ ਦੀ ’ਚ ਕਮਲਪ੍ਰੀਤ (18), ਜੋ +2 ਦਾ ਵਿਦਿਆਰਥੀ ਸੀ, ਦੂਜਾ ਨੌਜਵਾਨ ਹਰਦੀਪ ਸਿੰਘ (30), ਜੋ ਨੇਵੀ ਵਿੱਚ ਸੀ ਅਤੇ ਤੀਸਰਾ ਨੌਜਵਾਨ ਇੰਦਰਜੋਤ ਸਿੰਘ (23), ਜੋ ਵੇਰਕਾ ਮਿਲਕ ਪਲਾਂਟ ਵਿਖੇ ਕੰਮ ਕਰਦਾ ਸੀ, ਸ਼ਾਮਲ ਹਨ। ਸਰਪੰਚ ਗੁਰਦੀਪ ਸਿੰਘ ਨੇ ਦੱਸਿਆ ਕਿ ਤਿੰਨੇ ਨੌਜਵਾਨ ਪਰਵਾਰਾਂ ਦੇ ਇਕਲੌਤੇ ਪੁੱਤਰ ਸਨ।ਉਨ੍ਹਾ ਕਿਹਾ ਕਿ ਪਿੰਡ ਵਿੱਚੋਂ ਦੀ ਵੱਡੀਆਂ-ਵੱਡੀਆਂ ਟਰਾਲੀਆਂ ਪਰਾਲੀ ਦੀਆਂ ਗੱਠਿਆਂ ਦੀਆਂ ਲੰਘ ਰਹੀਆਂ ਹਨ, ਜਿਸ ਕਰਕੇ ਰੇਲਿੰਗ ਵੀ ਟੁੱਟ ਗਈ। ਇਸ ਕਰਕੇ ਇਹ ਹਾਦਸਾ ਵਾਪਰਿਆ।

Related Articles

Latest Articles