ਆੜ੍ਹਤੀ ਮਾਰ ਕੇ ਭੱਜੇ ਬਦਮਾਸ਼ ਨੱਪੇ

0
130

ਤਰਨ ਤਾਰਨ : ਕਸਬਾ ਹਰੀਕੇ ਪੱਤਣ ’ਚ ਐਤਵਾਰ ਦਿਨ-ਦਿਹਾੜੇ ਦੋ ਬਦਮਾਸ਼ਾਂ ਨੇ ਗੋਲੀਆਂ ਚਲਾ ਕੇ 50 ਸਾਲਾ ਆੜ੍ਹਤੀ ਗੋਪਾਲ ਰਾਮ ਨੂੰ ਮਾਰ ਦਿੱਤਾ। ਬਦਮਾਸ਼ਾਂ ਨੇ ਉਦੋਂ ਗੋਲੀਆਂ ਮਾਰੀਆਂ, ਜਦੋਂ ਉਹ ਆਪਣੇ ਘਰ ਦੇ ਬਾਹਰ ਖੜ੍ਹਾ ਸੀ। ਗੋਪਾਲ ਰਾਮ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ। ਵਾਰਦਾਤ ਦਾ ਪਤਾ ਲੱਗਣ ’ਤੇ ਪੁਲਸ ਨੇ ਬਦਮਾਸ਼ਾਂ ਦਾ ਪਿੱਛਾ ਕੀਤਾ। ਇਸ ਦੌਰਾਨ ਬਦਮਾਸ਼ਾਂ ਨੇ ਮੋਟਰਸਾਈਕਲ ’ਤੇ ਭੱਜਦਿਆਂ ਪੁਲਸ ’ਤੇ ਵੀ ਗੋਲੀਆਂ ਚਲਾਈਆਂ। ਜਵਾਬੀ ਕਾਰਵਾਈ ’ਚ ਇੱਕ ਬਦਮਾਸ਼ ਦੇ ਲੱਤ ’ਚ ਗੋਲੀ ਵੱਜੀ। ਉਪਰੰਤ ਪੁਲਸ ਨੇ ਦੋਵੇਂ ਬਦਮਾਸ਼ਾਂ ਨੂੰ ਅਸਲੇ ਸਮੇਤ ਗਿ੍ਰਫਤਾਰ ਕਰ ਲਿਆ।
ਫਿਲਹਾਲ ਗੋਪਾਲ ਰਾਮ ਦੇ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ । ਪੁਲਸ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਡੋਨੀ ਬੱਲ ਗੈਂਗ ਦੇ ਗੁਰਗੇ ਹਨ। ਦੋਵਾਂ ਕੋਲੋਂ 9 ਐੱਮ ਐੱਮ ਦੇ ਪਿਸਤੌਲ ਬਰਾਮਦ ਹੋਏ ਹਨ।