ਸਮਰਾਲਾ (ਸੁਰਜੀਤ ਸਿੰਘ)-ਖਨੌਰੀ ਕਿਸਾਨ ਮੋਰਚਾ ਉਪਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਮੰਗਲਵਾਰ 50ਵੇਂ ਦਿਨ ਵੀ ਜਾਰੀ ਰਿਹਾ।ਡਾਕਟਰਾਂ ਨੇ ਮੈਡੀਕਲ ਬੁਲੇਟਿਨ ਜਾਰੀ ਕਰਦਿਆਂ ਦੱਸਿਆ ਕਿ ਉਹਨਾ ਨੂੰ ਪਿਛਲੇ 48 ਘੰਟਿਆਂ ਤੋਂ ਪਾਣੀ ਪੀਣ ਵਿੱਚ ਵੀ ਦਿੱਕਤ ਆ ਰਹੀ ਹੈ। ਪਾਣੀ ਉਲਟੀ ਆਉਣ ਨਾਲ ਬਾਹਰ ਨਿਕਲ ਜਾਂਦਾ ਹੈ।
ਉਨ੍ਹਾ ਦੇ ਸਰੀਰ ਦੇ ਅੰਗ ਅੰਦਰੋਂ ਕੰਮ ਕਰਨਾ ਬੰਦ ਕਰ ਰਹੇ ਹਨ, ਜਿਸ ਕਾਰਨ ਉਨ੍ਹਾ ਦਾ ਸਰੀਰ ਪਾਣੀ ਨੂੰ ਵੀ ਅੰਦਰ ਖਪਾ ਨਹੀਂ ਕਰ ਰਿਹਾ। ਡਾਕਟਰਾਂ ਨੇ ਦੱਸਿਆ ਕਿ ਉਹਨਾ ਦਾ ਸਰੀਰ ਮਲਟੀਪਲ ਆਰਗਨ ਫੇਲਿਉਰ ਵੱਲ ਵਧ ਰਿਹਾ ਹੈ, ਜੋ ਕਿ ਬਹੁਤ ਚਿੰਤਾਜਨਕ ਸਥਿਤੀ ਹੈ।ਇਸ ਦੌਰਾਨ ਡੱਲੇਵਾਲ ਦੀ ਹਮਾਇਤ ’ਚ ਬੁੱਧਵਾਰ 2 ਵਜੇ 111 ਕਿਸਾਨਾਂ ਦਾ ਜਥਾ ਕਾਲੇ ਕੱਪੜੇ ਪਾ ਕੇ ਪੁਲਸ ਦੀ ਬੈਰੀਕੇਡ ਦੇ ਨੇੜੇ ਸ਼ਾਂਤਮਈ ਢੰਗ ਨਾਲ ਬੈਠ ਕੇ ਆਪਣਾ ਮਰਨ ਵਰਤ ਸ਼ੁਰੂ ਕਰੇਗਾ।