ਕੋਟਕਪੂਰਾ ਬੱਸ ਅੱਡੇ ਦੇ ਬਾਹਰ 6 ਲੱਖ ਖੋਹ ਕੇ ਫਰਾਰ

0
118

ਕੋਟਕਪੂਰਾ : ਇਥੋਂ ਦੇ ਮੁੱਖ ਬੱਸ ਸਟੈਂਡ ਦੇ ਬਾਹਰ ਬੁੱਧਵਾਰ ਸਵੇਰੇ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਨੌਜਵਾਨਾਂ ਨੇ ਇੱਕ ਔਰਤ ਤੋਂ ਉਸ ਦਾ ਪਰਸ ਖੋਹ ਲਿਆ, ਜਿਸ ’ਚ 6 ਲੱਖ ਰੁਪਏ ਦੇ ਕਰੀਬ ਨਕਦੀ ਅਤੇ ਹੋਰ ਦਸਤਾਵੇਜ਼ ਸਨ। ਪੰਜਾਬ ਨੈਸ਼ਨਲ ਬੈਂਕ ਤੋਂ ਸੇਵਾਮੁਕਤ ਮੈਨੇਜਰ ਵਿਜੇ ਅਰੋੜਾ ਨੇ ਆਪਣੀ ਪਤਨੀ ਨਾਲ ਮੁਹਾਲੀ ਦੇ ਫੋਰਟਿਸ ਹਸਪਤਾਲ ਤੋਂ ਦਵਾਈ ਲੈਣ ਜਾਣਾ ਸੀ। ਬਾਅਦ ’ਚ ਉਨ੍ਹਾਂ ਪਟਿਆਲਾ ’ਚ ਮਕਾਨ ਦੀ ਰਜਿਸਟਰੀ ਵੀ ਕਰਵਾਉਣੀ ਸੀ। ਵਿਜੇ ਅਰੋੜਾ ਆਪਣੀ ਪਤਨੀ ਨੂੰ ਬੱਸ ਸਟੈਂਡ ਦੇ ਬਾਹਰ ਛੱਡ ਕੇ ਸਕੂਟਰ ਪਾਰਕ ਕਰਨ ਚਲੇ ਗਏ। ਇਸੇ ਦੌਰਾਨ ਸ਼ਹਿਰ ਵਾਲੇ ਪਾਸੇ ਤੋਂ ਆਏ ਮੋਟਰਸਾਈਕਲ ਸਵਾਰ ਦੋ ਨੌਜਵਾਨ ਪਤਨੀ ਤੋਂ ਪੈਸਿਆਂ ਵਾਲਾ ਪਰਸ ਖੋਹ ਕੇ ਫਰਾਰ ਹੋ ਗਏ।