ਸ਼ਿਮਲਾ : ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ ‘ਤੇ ਟਰੱਕ ਅਤੇ ਥਾਰ ਵਾਹਨ ਦੀ ਟੱਕਰ ‘ਚ ਇਕ ਨੌਜਵਾਨ ਜੋੜੇ ਦੀ ਮੌਤ ਹੋ ਗਈ | ਜਾਣਕਾਰੀ ਮੁਤਾਬਕ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਇਹ ਨੌਜਵਾਨ ਥਾਰ ਜੀਪ ‘ਚ ਮਨਾਲੀ ਜਾ ਰਿਹਾ ਸੀ | ਇਸ ਦੌਰਾਨ ਮਨਾਲੀ ਤੋਂ 17 ਮੀਲ ਨੇੜੇ ਹਾਈਵੇਅ ‘ਤੇ ਉਨ੍ਹਾਂ ਦੀ ਜੀਪ ਅਤੇ ਟਰੱਕ ਦੀ ਟੱਕਰ ਹੋ ਗਈ | ਮਿ੍ਤਕਾਂ ਦੀ ਪਛਾਣ ਰੋਹਿਤ ਕੋਸ਼ਿਕ (23) ਪੁੱਤਰ ਆਨੰਦ ਕੋਸ਼ਿਕ ਆਰ/ਓ89 ਕਸਾਰੀ ਜਿਲ੍ਹਾ ਲਲਿਤਪੁਰ ਉੱਤਰ ਪ੍ਰਦੇਸ਼ ਅਤੇ ਲੜਕੀ ਦੀ ਪਛਾਣ ਮਾਨਸ਼ੀ (23) ਪਤਨੀ ਰੋਹਿਤ ਕੋਸ਼ਿਕ ਵਜੋਂ ਹੋਈ ਹੈ |