ਕਿਸਾਨਾਂ ਨੂੰ ਵੱਡੇ ਦੇਸ਼-ਵਿਆਪੀ ਅੰਦੋਲਨ ਲਈ ਤਿਆਰ ਰਹਿਣ ਦਾ ਸੱਦਾ

0
352

ਲਖੀਮਪੁਰ ਖੀਰੀ (ਯੂ ਪੀ)-ਤਿਕੋਨੀਆ ਮਾਮਲੇ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਉਰਫ ਟੈਨੀ ਦੀ ਬਰਖਾਸਤਗੀ ਸਮੇਤ ਵੱਖ-ਵੱਖ ਮੰਗਾਂ ਲਈ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ‘ਚ ਕਿਸਾਨਾਂ ਦਾ 75 ਘੰਟਿਆਂ ਦਾ ਧਰਨਾ ਸ਼ੁੱਕਰਵਾਰ ਦੂਜੇ ਦਿਨ ਵੀ ਜਾਰੀ ਰਿਹਾ | ਕਿਸਾਨਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਦੇਸ਼ ਦੇ ਕਿਸਾਨਾਂ ਨੂੰ ਆਪਣੇ ਮਸਲਿਆਂ ਦੇ ਹੱਲ ਲਈ ਵੱਡੇ ਦੇਸ਼-ਵਿਆਪੀ ਅੰਦੋਲਨ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ | ਟਿਕੈਤ ਨੇ ਕਿਹਾ ਕਿ ਦੇਸ਼-ਵਿਆਪੀ ਅੰਦੋਲਨ ਕਦੋਂ, ਕਿੱਥੇ ਅਤੇ ਕਿਵੇਂ ਹੋਵੇਗਾ, ਸੰਯੁਕਤ ਕਿਸਾਨ ਮੋਰਚਾ ਦੇ ਆਗੂ ਢੁਕਵੇਂ ਸਮੇਂ ‘ਤੇ ਇਸ ਬਾਰੇ ਜਾਣਕਾਰੀ ਦੇਣਗੇ | ਧਰਨੇ ਵਿਚ ਸੰਯੁਕਤ ਕਿਸਾਨ ਮੋਰਚਾ ਕੋਰ ਕਮੇਟੀ ਦੇ ਮੈਂਬਰ ਦਰਸ਼ਨ ਪਾਲ, ਸਵਰਾਜ ਇੰਡੀਆ ਦੇ ਕੌਮੀ ਕਨਵੀਨਰ ਯੋਗੇਂਦਰ ਯਾਦਵ ਅਤੇ ਸਮਾਜ ਸੇਵੀ ਮੇਧਾ ਪਾਟੇਕਰ ਸਮੇਤ ਪ੍ਰਮੁੱਖ ਆਗੂ ਮੌਜੂਦ ਸਨ | ਇਨ੍ਹਾਂ ਤੋਂ ਇਲਾਵਾ ਕਿਸਾਨ ਆਗੂ ਤੇਜਿੰਦਰ ਸਿੰਘ ਵਿਰਕ, ਰਣਜੀਤ ਰਾਜੂ, ਅਸ਼ੋਕ ਮਿੱਤਲ, ਦੀਪਕ ਲਾਂਬਾ, ਬੀ ਕੇ ਯੂ-ਟਿਕੈਤ ਦੇ ਕੌਮੀ ਸੰਗਠਨ ਸਕੱਤਰ ਭੂਦੇਵ ਸ਼ਰਮਾ, ਯੂ ਪੀ ਅਤੇ ਉਤਰਾਖੰਡ ਦੇ ਇੰਚਾਰਜ ਬਲਜਿੰਦਰ ਸਿੰਘ ਮਾਨ, ਇਸ ਦੇ ਜ਼ਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਸੰਧੂ ਅਤੇ ਪੰਜਾਬ ਦੇ ਹੋਰ ਪ੍ਰਮੁੱਖ ਕਿਸਾਨ ਆਗੂ ਸ਼ਾਮਲ ਹੋਏ | ਇਸ ਮੌਕੇ ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ, ਤਾਮਿਲਨਾਡੂ, ਕੇਰਲਾ ਤੇ ਯੂ ਪੀ ਦੇ ਕਿਸਾਨ ਆਗੂਆਂ ਨੇ ਵੀ ਕਿਸਾਨਾਂ ਨੂੰ ਸੰਬੋਧਨ ਕੀਤਾ |

LEAVE A REPLY

Please enter your comment!
Please enter your name here