ਪਨੂੰ ਦੀ ਨਾਅਰੇਬਾਜ਼ੀ ਦਾ ਭਾਰਤ ਵੱਲੋਂ ਨੋਟਿਸ

0
93

ਨਵੀਂ ਦਿੱਲੀ : ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਕਿਹਾ ਕਿ ਭਾਰਤ ਆਪਣੀ ਕੌਮੀ ਸੁਰੱਖਿਆ ’ਤੇ ਅਸਰ ਪਾਉਣ ਵਾਲੇ ਮਾਮਲੇ ਅਮਰੀਕਾ ਕੋਲ ਉਠਾਉਣਾ ਜਾਰੀ ਰੱਖੇਗਾ। ਇਹ ਬਿਆਨ 20 ਜਨਵਰੀ ਨੂੰ ਡੋਲਨਡ ਟਰੰਪ ਵੱਲੋਂ ਅਮਰੀਕੀ ਰਾਸ਼ਟਰਪਤੀ ਦੀ ਸਹੁੰ ਚੁੱਕਣ ਦੇ ਸਮਾਗਮ ਵਿੱਚ ਮੌਜੂਦ ਖਾਲਿਸਤਾਨੀ ਦਹਿਸ਼ਤਗਰਦ ਗੁਰਪਤਵੰਤ ਸਿੰਘ ਪਨੂੰ ਦੀਆਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਦਿਆਂ ਦੀਆਂ ਵਾਇਰਲ ਹੋਈਆਂ ਵੀਡੀਓਜ਼ ਤੋਂ ਬਾਅਦ ਆਇਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਹਫਤਾਵਾਰੀ ਪ੍ਰੈਸ ਬ੍ਰੀਫਿੰਗ ’ਚ ਕਿਹਾਜਦੋਂ ਵੀ ਭਾਰਤ ਵਿਰੋਧੀ ਸਰਗਰਮੀ ਹੋਵੇਗੀ ਅਸੀਂ ਅਮਰੀਕਾ ਸਰਕਾਰ ਕੋਲ ਮਾਮਲਾ ਉਠਾਵਾਂਗੇ।
ਮੱਧ ਪ੍ਰਦੇਸ਼ ਦੇ 17 ਸ਼ਹਿਰਾਂ ’ਚ ਸ਼ਰਾਬਬੰਦੀ ਦਾ ਫੈਸਲਾ
ਭੋਪਾਲ : ਮੱਧ ਪ੍ਰਦੇਸ਼ ਦੇ 17 ਸ਼ਹਿਰਾਂ ’ਚ ਸ਼ਰਾਬਬੰਦੀ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਮੁੱਖ ਮੰਤਰੀ ਮੋਹਨ ਯਾਦਵ ਨੇ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਦੱਸਿਆ ਕਿ ਇਹ ਫੈਸਲਾ ਇਹ ਨਿਯਮ ਇਸ ਵਿੱਤੀ ਸਾਲ ਦੇ ਅੰਤ ਤੋਂ ਬਾਅਦ ਲਾਗੂ ਹੋਵੇਗਾ। ਰਾਜ ਦੇ ਉਜੈਨ, ਦਤੀਆ, ਦਾਤੀਆ, ਪੰਨਾ, ਮੰਡਲਾ, ਮੁਲਤਾਈ, ਮੰਦਸੌਰ, ਮੈਹਰ, ਓਮਕਾਰੇਸ਼ਵਰ, ਮਹੇਸ਼ਵਰ, ਮੰਡਲੇਸ਼ਵਰ, ਓਰਛਾ, ਚਿੱਤਰਕੂਟ, ਅਮਰਕੰਟਕ, ਸਲਕਾਨਪੁਰ, ਬਰਮਨਕਲਾ, ਲਿੰਗਾ, ਕੁੰਡਲਪੁਰ, ਅਰਮਾਨਪੁਰ ਅਤੇ ਬੰਦਲਪੁਰ ’ਚ ਪਾਬੰਦੀ ਲਗਾਈ ਜਾਵੇਗੀ।