ਸੰਜੇ ਨੂੰ ਮੌਤ ਦੀ ਸਜ਼ਾ ਲਈ ਹਾਈ ਕੋਰਟ ’ਚ ਅਪੀਲ

0
99

ਕੋਲਕਾਤਾ : ਸੀ ਬੀ ਆਈ ਨੇ ਸ਼ੁੱਕਰਵਾਰ ਕਲਕੱਤਾ ਹਾਈ ਕੋਰਟ ’ਚ ਅਪੀਲ ਦਾਇਰ ਕਰਕੇ ਆਰ ਜੀ ਕਰ ਹਸਪਤਾਲ ਜਬਰ-ਜ਼ਨਾਹ-ਕਤਲ ਕੇਸ ਦੇ ਦੋਸ਼ੀ ਸੰਜੇ ਰਾਏ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ।
ਜਸਟਿਸ ਦੇਬਾਂਗਸੂ ਬਾਸਕ ਦੀ ਪ੍ਰਧਾਨਗੀ ਵਾਲੀ ਡਵੀਜ਼ਨ ਬੈਂਚ ਅਪੀਲ ’ਤੇ 27 ਜਨਵਰੀ ਨੂੰ ਸੁਣਵਾਈ ਕਰੇਗੀ, ਜਿਸ ਦੇ ਨਾਲ ਪੱਛਮੀ ਬੰਗਾਲ ਸਰਕਾਰ ਵੱਲੋਂ ਵੀ ਉਸ ਦੀ ਇਸੇ ਤਰ੍ਹਾਂ ਦੀ ਅਪੀਲ ਨੂੰ ਸਵੀਕਾਰ ਕਰਨ ਦੀ ਮੰਗ ਕੀਤੀ ਜਾਵੇਗੀ। ਸਿਆਲਦਾਹ ਦੀ ਅਦਾਲਤ ਨੇ 20 ਜਨਵਰੀ ਨੂੰ ਰਾਏ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਡਵੀਜ਼ਨ ਬੈਂਚ ਨੇ ਬੁੱਧਵਾਰ ਕਿਹਾ ਸੀ ਕਿ ਉਹ ਰਾਜ ਸਰਕਾਰ ਵੱਲੋਂ ਦਾਇਰ ਅਪੀਲ ਦੇ ਦਾਖਲੇ ’ਤੇ ਫੈਸਲਾ ਕਰਨ ਤੋਂ ਪਹਿਲਾਂ ਸੀ ਬੀ ਆਈ, ਪੀੜਤ ਪਰਵਾਰ ਅਤੇ ਦੋਸ਼ੀ ਨੂੰ ਉਨ੍ਹਾਂ ਦੇ ਵਕੀਲਾਂ ਰਾਹੀਂ ਸੁਣੇਗੀ।