ਰਿਜ਼ਰਵੇਸ਼ਨ ਨੀਤੀ ਸਿਰ ਦਰਦ!

0
215

ਅਹਿਮਦਾਬਾਦ : ਗੁਜਰਾਤ ਭਾਜਪਾ ਦੀ ਆਗੂ ਵੱਲੋਂ ਰਿਜ਼ਰਵੇਸ਼ਨ ਨੀਤੀ ਨੂੰ ਸਿਰਦਰਦ ਕਹਿਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਹੈ। ਦੱਸਿਆ ਜਾਂਦਾ ਹੈ ਕਿ ਐਤਵਾਰ ਬਨਾਸਕੰਠਾ ਜ਼ਿਲ੍ਹੇ ਦੇ ਭੱਭਰ ’ਚ ਗਣਤੰਤਰ ਦਿਵਸ ’ਤੇ ਝੰਡਾ ਲਹਿਰਾਉਣ ਦੇ ਸਮਾਰੋਹ ’ਚ ਭਾਜਪਾ ਦੀ ਸੂਬਾਈ ਸਕੱਤਰ ਨੌਕਾਬੇਨ ਪ੍ਰਜਾਪਤੀ ਨੇ ਭਾਸ਼ਣ ਕਰਦਿਆਂ ਇਹ ਗੱਲ ਕਹੀ।