13.1 C
Jalandhar
Friday, January 31, 2025
spot_img

ਟਰੰਪ ਵੱਲੋਂ ਭਾਰਤ, ਚੀਨ ਤੇ ਬ੍ਰਾਜ਼ੀਲ ’ਤੇ ਭਾਰੀ ਟੈਕਸ ਲਾਉਣ ਦੀ ਧਮਕੀ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਫਲੋਰਿਡਾ ’ਚ ਇੱਕ ਪ੍ਰੋਗਰਾਮ ’ਚ ਭਾਰਤ, ਚੀਨ ਤੇ ਬ੍ਰਾਜ਼ੀਲ ਵਰਗੇ ਦੇਸ਼ਾਂ ’ਤੇ ਭਾਰੀ ਟੈਕਸ ਲਾਉਣ ਦੀ ਧਮਕੀ ਦਿੱਤੀ। ਉਨ੍ਹਾ ਕਿਹਾ ਕਿ ਹੁਣ ਵਕਤ ਆ ਗਿਆ ਹੈ ਕਿ ਅਮਰੀਕਾ ਵਾਪਸ ਉਸ ਸਿਸਟਮ ਨੂੰ ਅਪਣਾਏ, ਜਿਸ ਨੇ ਉਸ ਨੂੰ ਧਨੀ ਤੇ ਤਾਕਤਵਰ ਬਣਾਇਆ। ਟਰੰਪ ਨੇ ਕਿਹਾਅਸੀਂ ਉਨ੍ਹਾਂ ਦੇਸ਼ਾਂ ਤੇ ਬਾਹਰੀ ਲੋਕਾਂ ’ਤੇ ਟੈਰਿਫ ਲਾਉਣ ਜਾ ਰਹੇ ਹਾਂ, ਜਿਹੜੇ ਸਾਨੂੰ ਨੁਕਸਾਨ ਪਹੁੰਚਾਉਦੇ ਹਨ। ਦੇਖੋ ਦੂਜੇ ਦੇਸ਼ ਕੀ ਕਰਦੇ ਹਨ। ਚੀਨ ਬਹੁਤ ਜ਼ਿਆਦਾ ਟੈਰਿਫ ਲਾਉਦਾ ਹੈ। ਭਾਰਤ, ਬ੍ਰਾਜ਼ੀਲ ਤੇ ਬਾਕੀ ਦੇਸ਼ ਵੀ ਅਜਿਹਾ ਹੀ ਕਰਦੇ ਹਨ। ਅਸੀਂ ਅਜਿਹਾ ਹੁਣ ਹੋਰ ਨਹੀਂ ਹੋਣ ਦੇਵਾਂਗੇ, ਕਿਉਕਿ ਅਸੀਂ ਅਮਰੀਕਾ ਨੂੰ ਪਹਿਲਾਂ ਰੱਖਾਂਗੇ।
ਟਰੰਪ ਨੇ ਕਿਹਾ ਕਿ ਬ੍ਰਾਜ਼ੀਲ, ਚੀਨ ਤੇ ਭਾਰਤ ਆਪਣੇ ਹਿੱਤਾਂ ਲਈ ਕੰਮ ਕਰ ਰਹੇ ਹਨ, ਪਰ ਇਸ ਨਾਲ ਅਮਰੀਕਾ ਨੂੰ ਨੁਕਸਾਨ ਪੁੱਜ ਰਿਹਾ ਹੈ। ਅਮਰੀਕਾ ਇੱਕ ਇਮਾਨਦਾਰ ਸਿਸਟਮ ਤਿਆਰ ਕਰੇਗਾ, ਜਿਸ ਨਾਲ ਸਾਡੇ ਖਜ਼ਾਨੇ ਵਿੱਚ ਪੈਸਾ ਆਏਗਾ ਤੇ ਅਮਰੀਕਾ ਫਿਰ ਤੋਂ ਅਮੀਰ ਹੋ ਜਾਏਗਾ। ਇਹ ਸਭ ਕੁਝ ਬਹੁਤ ਛੇਤੀ ਹੋਵੇਗਾ।
ਟਰੰਪ ਨੇ ਕਿਹਾਦੂਜੇ ਦੇਸ਼ਾਂ ਨੂੰ ਅਮੀਰ ਬਣਾਉਣ ਲਈ ਆਪਣੇ ਲੋਕਾਂ ’ਤੇ ਟੈਕਸ ਲਾਉਣ ਦੀ ਥਾਂ ਅਸੀਂ ਆਪਣੇ ਲੋਕਾਂ ਨੂੰ ਅਮੀਰ ਬਣਾਉਣ ਲਈ ਦੂਜੇ ਦੇਸ਼ਾਂ ’ਤੇ ਟੈਕਸ ਲਾਵਾਂਗੇ। ਵਿਦੇਸ਼ੀ ਕੰਪਨੀਆਂ ਹਾਈ ਟੈਰਿਫ ਤੋਂ ਬਚਣਾ ਚਾਹੁੰਦੀਆਂ ਹਨ ਤਾਂ ਉਨ੍ਹਾਂ ਨੂੰ ਅਮਰੀਕਾ ’ਚ ਆਪਣਾ ਪਲਾਂਟ ਲਾਉਣਾ ਹੋਵੇਗਾ।
‘ਅਮਰੀਕਾ ਫਸਟ’ ਦਾ ਨਾਅਰਾ ਦਿੰਦਿਆਂ ਟਰੰਪ ਨੇ ਕਿਹਾਜਦੋਂ ਹੋਰ ਦੇਸ਼ਾਂ ’ਤੇ ਟੈਕਸ ਵਧਣਗੇ ਤਾਂ ਅਮਰੀਕੀ ਵਰਕਰਾਂ ਤੇ ਸਨਅਤਾਂ ’ਤੇ ਟੈਕਸ ਘੱਟ ਹੋ ਜਾਣਗੇ। ਇਸ ਨਾਲ ਸਾਡੇ ਦੇਸ਼ ਵਿੱਚ ਵੱਡੀ ਗਿਣਤੀ ’ਚ ਨੌਕਰੀਆਂ ਪੈਦਾ ਹੋਣਗੀਆਂ ਅਤੇ ਕਾਰਖਾਨੇ ਲੱਗਣਗੇ।

Related Articles

Latest Articles