13.1 C
Jalandhar
Saturday, February 1, 2025
spot_img

6 ਵੱਡੇ ਸ਼ਹਿਰਾਂ ’ਚ ਬੰਦ ਦਾ ਕਾਫੀ ਅਸਰ

ਲੁਧਿਆਣਾ : ਅੰਮਿ੍ਰਤਸਰ ਵਿੱਚ 26 ਜਨਵਰੀ ਨੂੰ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਭੰਨਤੋੜ ਕੀਤੇ ਜਾਣ ਤੋਂ ਨਾਰਾਜ਼ ਦਲਿਤ ਭਾਈਚਾਰੇ ਵੱਲੋਂ ਦਿੱਤੇ ਬੰਦ ਦੇ ਸੱਦੇ ਉੱਤੇ ਮੰਗਲਵਾਰ ਇੱਥੇ ਜਲੰਧਰ-ਬਾਈਪਾਸ ਨੇੜੇ ਜਲੰਧਰ-ਲੁਧਿਆਣਾ ਕੌਮੀ ਸ਼ਾਹਰਾਹ ਜਾਮ ਕੀਤਾ ਗਿਆ। ਬੰਦ ਦਾ ਅਸਰ ਲੁਧਿਆਣਾ ਦੀਆਂ ਕਈ ਮਾਰਕੀਟਾਂ ਵਿੱਚ ਦੇਖਿਆ ਗਿਆ। ਸ਼ਹਿਰ ਦੇ ਪੁਰਾਣੇ ਹਿੱਸੇ ਜਿਵੇਂ ਚੌੜਾ ਬਾਜ਼ਾਰ, ਭਦੌੜ ਹਾਊਸ, ਰੇਲਵੇ ਰੋਡ, ਮਾਤਾ ਰਾਣੀ ਚੌਕ, ਘੰਟਾ ਘਰ ਚੌਕ ਆਦਿ ਸਣੇ ਪ੍ਰਮੁੱਖ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ। ਵੱਡੀ ਗਿਣਤੀ ’ਚ ਰਾਹਗੀਰ ਕੌਮੀ ਸ਼ਾਹਰਾਹ ਉੱਤੇ ਫਸੇ ਰਹੇ। ਸ਼ਾਹਰਾਹਾਂ ਉੱਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਪੁਲਸ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਪ੍ਰਦਰਸ਼ਨਕਾਰੀ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਅੜੇ ਰਹੇ। ਲੁਧਿਆਣਾ ਤੋਂ ਇਲਾਵਾ ਜਲੰਧਰ, ਫਗਵਾੜਾ, ਨਵਾਂਸ਼ਹਿਰ, ਹੁਸ਼ਿਆਰਪੁਰ ਤੇ ਮੋਗਾ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਬੰਦ ਰਹੇ।

Related Articles

Latest Articles