ਕਰੂਜ਼ਰ ਭਾਖੜਾ ਨਹਿਰ ’ਚ ਡਿੱਗੀ, 9 ਮੌਤਾਂ, 3 ਦੀ ਭਾਲ

0
28

ਮਾਨਸਾ (ਰੀਤਵਾਲ)
ਸ਼ੁੱਕਰਵਾਰ ਦੀ ਰਾਤ ਵਿਆਹ ਸਮਾਗਮ ਤੋਂ ਵਾਪਸ ਪਰਤਦੇ ਹੋਏ ਇੱਕ ਕਰੂਜਰ ਗੱਡੀ, ਜਿਸ ਵਿੱਚ 14 ਵਿਅਕਤੀ ਸਵਾਰ ਸਨ, ਸੰਘਣੀ ਧੁੰਦ ਕਾਰਨ ਗੱਡੀ ਹਰਿਆਣਾ ਦੇ ਪਿੰਡ ਖਾਈ ਅਤੇ ਸਰਦਾਰੇਵਾਲਾ ਦੇ ਵਿਚਕਾਰ ਲੰਘ ਰਹੀ ਭਾਖੜਾ ਦੇ ਪੁਲ ਕੋਲ ਨਹਿਰ ਵਿੱਚ ਜਾ ਡਿੱਗੀ। ਰਿਉਦ ਕਲਾਂ ਦੇ ਸਰਪੰਚ ਜਸਵਿੰਦਰ ਸਿੰਘ ਤੇ ਸਾਬਕਾ ਸਰਪੰਚ ਅੰਗਰੇਜ਼ ਸਿੰਘ ਨੇ ਦੱਸਿਆ ਕਿ ਗੱਡੀ ਵਿੱਚ ਸਵਾਰ 9 ਲੋਕਾਂ ਦੀ ਜਾਨ ਚਲੀ ਗਈ ਅਤੇ 3 ਦੀ ਭਾਲ ਜਾਰੀ ਹੈ। ਉਨ੍ਹਾਂ ਕਿਹਾ ਕਿ ਹਾਦਸੇ ਤੋਂ ਬਾਅਦ ਲੋਕਾਂ ਨੇ ਡਰਾਈਵਰ ਛਿੰਦਾ ਸਿੰਘ ਦੀ ਲਾਸ਼ ਬਾਹਰ ਕੱਢੀ, ਜਦਕਿ ਲਗਭਗ ਗਿਆਰਾਂ ਸਾਲ ਦੇ ਬੱਚੇ ਅਰਮਾਨ ਵਾਸੀ ਰਿਉਦ ਅਤੇ ਇੱਕ ਮਹਿਮੜਾ (ਹਰਿਆਣਾ) ਦੇ ਵਾਸੀ ਨੂੰ ਬਚਾਅ ਲਿਆ। ਹਾਦਸੇ ਵਿੱਚ ਬੋਹਾ ਥਾਣਾ ਅਧੀਨ ਆਉਦੇ ਪਿੰਡ ਰਿਉਦ ਵਾਸੀ ਜਸਵਿੰਦਰ ਸਿੰਘ, ਰਵਿੰਦਰ ਕੌਰ ਤੇ ਲੜਕੀ ਸੰਜਨਾ ਦੀ ਮੌਤ ਹੋ ਗਈ।