ਮੁੱਖ ਮੰਤਰੀ ਦੀ ਬੇਟੀ ਨੇ ਡਾਕਟਰ ਨੂੰ ਮਾਰਿਆ ਥੱਪੜ, ਪਿਤਾ ਨੇ ਮੰਗੀ ਮਾਫ਼ੀ

0
310

ਆਈਜ਼ੋਲ : ਮਿਜ਼ੋਰਮ ਦੇ ਮੁੱਖ ਮੰਤਰੀ ਜ਼ੋਰਮਥੰਗਾ ਦੀ ਬੇਟੀ ਦਾ ਇੱਕ ਡਾਕਟਰ ਨਾਲ ਕੁੱਟਮਾਰ ਦਾ ਵੀਡੀਓ ਵਾਇਰਲ ਹੋ ਗਿਆ। ਇਸ ਤੋਂ ਬਾਅਦ ਜ਼ੋਰਮਥੰਗਾ ਨੇ ਖੁਦ ਜਨਤਕ ਤੌਰ ’ਤੇ ਮੁਆਫ਼ੀ ਮੰਗੀ। ਰਾਜਧਾਨੀ ਆਈਜੋਲ ’ਚ ਇੱਕ ਕਲੀਨਿਕ ਦੇ ਸਕਿਨ ਰੋਗ ਮਾਹਰ ਡਾਕਟਰ ਨੇ ਮੁੱਖ ਮੰਤਰੀ ਦੀ ਬੇਟੀ ਮਿਲਾਰੀ ਛਾਂਗਟੇ ਨੂੰ ਬਿਨਾਂ ਅਪਾਇੰਟਮੈਂਟ ਦੇਖਣ ਤੋਂ ਮਨ੍ਹਾ ਕਰ ਦਿੱਤਾ ਸੀ। ਡਾਕਟਰ ਨੇ ਮੁੱਖ ਮੰਤਰੀ ਦੀ ਬੇਟੀ ਨੂੰ ਸਲਾਹ ਲਈ ਕਲੀਨਿਕ ਆਉਣ ਤੋਂ ਪਹਿਲਾਂ ਮਿਲਣ ਦਾ ਸਮਾਂ ਲੈਣ ਲਈ ਕਿਹਾ ਸੀ। ਵਾਇਰਲ ਹੋਈ ਵੀਡੀਓ ’ਚ ਮੁੱਖ ਮੰਤਰੀ ਦੀ ਬੇਟੀ ਨੂੰ ਡਾਕਟਰ ਕੋਲ ਜਾਂਦੇ ਹੋਏ ਅਤੇ ਚਿਹਰੇ ’ਤੇ ਥੱਪੜ ਮਾਰਦੇ ਦੇਖਿਆ ਗਿਆ। ਇਸ ਤੋਂ ਬਾਅਦ ਉਥੇ ਮੌਜੂਦ ਲੋਕ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਮੁੱਖ ਮੰਤਰੀ ਅਤੇ ਉਸ ਦੇ ਪਰਵਾਰ ਦੇ ਮੈਂਬਰਾਂ ਦੀ ਸੋਸ਼ਲ ਮੀਡੀਆ ’ਤੇ ਕਾਫ਼ੀ ਆਲੋਚਨਾ ਹੋਈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਮਿਜ਼ੋਰਮ ਇਕਾਈ ਨੇ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ, ਉਥੇ ਹੀ ਡਾਕਟਰਾਂ ਨੇ ਕੰਮ ਕਰਨ ਸਮੇਂ ਕਾਲੇ ਬਿੱਲੇ ਲਾਏ। ਇਸ ਤੋਂ ਬਾਅਦ ਮੁੱਖ ਮੰਤਰੀ ਜ਼ੋਰਮਥੰਗਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਰਾਹੀਂ ਜਨਤਕ ਰੂਪ ’ਚ ਮੁਆਫ਼ੀ ਮੰਗੀ। ਆਪਣੀ ਪੋਸਟ ’ਚ ਅਪਲੋਡ ਕੀਤੇ ਗਏ ਹੱਥ ਨਾਲ ਲਿਖੇ ਨੋਟ ’ਚ ਮੁੱਖ ਮੰਤਰੀ ਨੇ ਕਿਹਾਉਹ ਆਈਜ਼ੋਲ ਸਥਿਤ ਸਕਿਨ ਮਾਹਰ ਨਾਲ ਆਪਣੀ ਬੇਟੀ ਦੇ ਦੁਰਵਿਹਾਰ ਲਈ ਮੁਆਫ਼ੀ ਮੰਗਦੇ ਹਨ। ਨਾਲ ਹੀ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਨਾਲ ਉਸ ਦੇ ਵਿਹਾਰ ਨੂੰ ਸਹੀ ਨਹੀਂ ਠਹਿਰਾਉਣਗੇ।

LEAVE A REPLY

Please enter your comment!
Please enter your name here