6.4 C
Jalandhar
Friday, February 7, 2025
spot_img

ਅਕਾਲ ਤਖਤ ਵਾਲੀ ਕਮੇਟੀ ਨੇ ਭੂੰਦੜ ਨੂੰ ਸੱਦਿਆ

ਪਟਿਆਲਾ : ਅਕਾਲ ਤਖ਼ਤ ਵੱਲੋਂ 2 ਦਸੰਬਰ ਨੂੰ ਪੰਥਕ ਏਕਤਾ ਲਈ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸੰਬੰਧੀ ਬਣਾਈ ਗਈ ਸੱਤ ਮੈਂਬਰੀ ਕਮੇਟੀ ਦੀ ਪਹਿਲੀ ਮੀਟਿੰਗ ਮੰਗਲਵਾਰ ਬਹਾਦਰਗੜ੍ਹ ਸਥਿਤ ਟੌਹੜਾ ਇੰਸਟੀਟਿਊਟ ਵਿੱਚ ਹੋਈ। ਲੰਮੀ ਚਰਚਾ ਮਗਰੋਂ 11 ਫਰਵਰੀ ਨੂੰ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਸੱਦਣ ਦਾ ਫੈਸਲਾ ਕੀਤਾ ਗਿਆ। ਭੂੰਦੜ ਤੋਂ ਉਨਾ ਦੀ ਰਾਇ ਲਈ ਜਾਵੇਗੀ ਕਿ ਉਹ ਇਸ ਕਮੇਟੀ ਨੂੰ ਮੰਨਦੇ ਹਨ ਜਾਂ ਨਹੀਂ। ਇਸ ਤਰ੍ਹਾਂ ਜੇ ਭੂੰਦੜ ਦਾ ਜਵਾਬ ਹਾਂ ਵਿੱਚ ਹੋਇਆ ਤਾਂ ਅਕਾਲੀ ਦਲ (ਬਾਦਲ) ਵੱਲੋਂ ਹੁਣ ਤੱਕ ਕੀਤੀ ਗਈ ਭਰਤੀ ਖਾਰਜ ਹੋ ਜਾਵੇਗੀ ਤੇ ਫਿਰ ਇਸ ਕਮੇਟੀ ਦੀ ਨਿਗਰਾਨੀ ਹੇਠ ਦੁਬਾਰਾ ਭਰਤੀ ਕੀਤੀ ਜਾਵੇਗੀ। ਮੀਟਿੰਗ ’ਚ ਸ਼ਾਮਲ ਮੈਂਬਰਾਂ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ, ਮਨਪ੍ਰੀਤ ਸਿੰਘ ਇਆਲੀ, ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਸੰਤਾ ਸਿੰਘ ਉਮੈਦਪੁਰ, ਇਕਬਾਲ ਸਿੰਘ ਝੂੰਦਾਂ ਅਤੇ ਬੀਬੀ ਸਤਵੰਤ ਕੌਰ (ਮਰਹੂਮ ਭਾਈ ਅਮਰੀਕ ਸਿੰਘ ਦੀ ਧੀ) ਸ਼ਾਮਲ ਸਨ।

Related Articles

Latest Articles